ਨਸ਼ਿਅਾਂ ਵਿਰੁੱਧ ਪੈਦਲ ਮਾਰਚ

07/16/2018 6:58:06 AM

ਲੁਧਿਆਣਾ, (ਰਿੰਕੂ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ  ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਯੂਥ ਕਾਂਗਰਸ ਵਿਧਾਨ ਸਭਾ ਸੈਂਟਰਲ ਵੱਲੋਂ ਸੰਸਦ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੇ  ਨਿਰਦੇਸ਼ਾਂ ’ਤੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ’ਚ ਸੈਂਕਡ਼ੇ ਨੌਜਵਾਨਾਂ ਨੇ ਨਸ਼ੇ ਦੇ ਵਿਰੋਧ ’ਚ ਸਮਰਾਲਾ ਚੌਕ ਤੋਂ 3 ਨੰਬਰ ਡਵੀਜ਼ਨ ਤੱਕ ਪੈਦਲ ਮਾਰਚ ਕੱਢ ਕੇ ਲੋਕਾਂ ਨੂੰ ਲੁਧਿਆਣਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁਕਾਈ ਹੈ। ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਧਰਮਪੁਰਾ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਯੂਥ ਕਾਂਗਰਸ ਵਿਧਾਨ ਸਭਾ ਪੂਰਵੀ ਦੇ ਪ੍ਰਧਾਨ ਅੰਕੁਰ ਸ਼ਰਮਾ ਤੇ ਵਿਧਾਨ ਸਭਾ ਦੱਖਣੀ ਦੇ ਪ੍ਰਧਾਨ ਚੇਤਨ ਥਾਪਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। 
ਯੋਗੇਸ਼ ਹਾਂਡਾ ਨੇ ਰੈਲੀ ’ਚ ਮੌਜੂਦ ਨੌਜਵਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਰੈਲੀ ਕੱਢਣ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ੇ ਦੇ ਗਲਤ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ’ਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਵਚਨਬੱਧ ਹੈ। ਜਦ ਤੋਂ ਕਾਂਗਰਸ ਨੇ ਪੰਜਾਬ ’ਚ ਸੱਤਾ ਸੰਭਾਲੀ ਤਦ ਤੋਂ ਕਈ ਨਸ਼ਾ ਸਮੱਗਲਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। 
 ਇਸ ਮੌਕੇ  ਮੁਕੇਸ਼ ਵਰਮਾ, ਰੋਹਿਤ ਭੋਲਾ, ਸੰਜੀਵ ਚਾਦਲਾ, ਪ੍ਰਿੰਸ, ਲਵ ਮੈਣੀ, ਰਵੀ ਅਟਵਾਲ, ਲੱਕੀ, ਆਕਾਸ਼ ਸਹੋਤਾ, ਵਿਨੇ, ਚੇਤਨ ਢੱਲ, ਸ਼ਿਵਮ ਮਲਹੋਤਰਾ, ਅਵੀ ਵਰਮਾ, ਰਾਹੁਲ, ਗੋਮਸੀ ਵਰਮਾ, ਮੁਕੇਸ਼ ਸ਼ਰਮਾ, ਪ੍ਰਥਮ ਹਾਂਡਾ, ਸਬਦੇਵ, ਕੁਲਵਿੰਦਰ, ਸੁਨੀਲ, ਗੋਰਵ ਦੱਤਾ, ਵਿਨਾਇਕ, ਸੁਨੀਲ ਨੰਦਾ, ਅਮਿਤ ਮਲਹੋਤਰਾ, ਨਿਤਿਨ ਟੰਡਨ ਤੇ ਹੋਰ ਵੀ ਮੌਜੂਦ ਸਨ।
 


Related News