ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਦੀ ਬਜਾਏ ਸੁਣਾਇਆ ਤਾਨਾਸ਼ਾਹੀ ਫੁਰਮਾਨ: ਵਡਾਲਾ

Wednesday, Jul 24, 2024 - 11:05 AM (IST)

ਚੰਡੀਗੜ੍ਹ (ਮਨਜੋਤ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ ’ਤੇ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਬਜਾਏ ਕੋਰ ਕਮੇਟੀ ਭੰਗ ਕਰ ਕੇ ਇਕ ਹੋਰ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ, ਜੋ ਮੰਦਭਾਗਾ ਫ਼ੈਸਲਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਅਦਾਲਤ 'ਚ ਚੱਲੀ ਗੋਲ਼ੀ! ਪੁਲਸ ਮੁਲਾਜ਼ਮ ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹ ਹੁੰਦਾ ਆਇਆ ਹੈ ਕਿ ਜਦੋਂ ਸਾਰਾ ਢਾਂਚਾ ਭੰਗ ਕੀਤਾ ਜਾਂਦਾ ਹੈ ਤਾਂ ਹੀ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ ਪਰ ਹੁਣ ਨਵੀਂ ਰੀਤ ਹੀ ਪਾ ਦਿੱਤੀ ਕਿ ਗਈ ਕਿ ਸਿਰਫ਼ ਕੋਰ ਕਮੇਟੀ ਭੰਗ ਕੀਤੀ ਗਈ। ਕੋਰ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਵੱਲੋਂ ਵਰਤਮਾਨ ਸਮੇਂ ਪੈਦਾ ਹੋਏ ਹਾਲਾਤ ਦੇ ਮੁਤਾਬਕ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਲੋਕਾਂ ਤੇ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਝੂੰਦਾਂ ਕਮੇਟੀ ਦੀਆਂ ਰਿਪੋਰਟਾਂ ਨੂੰ ਤਾਂ ਕੀ ਲਾਗੂ ਕਰਨਾ ਸੀ ਸਗੋਂ ਪਾਰਟੀ ਦੀ ਮਜ਼ਬੂਤੀ ਲਈ ਤਬਦੀਲੀ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਟੇਢੇ ਢੰਗ ਨਾਲ ਸਾਈਡ ਲਾਈਨ ਦੀ ਕਰਨ ਨਾਦਰਸ਼ਾਹੀ ਫੁਰਮਾਨ ਸੁਣਾ ਦਿੱਤਾ। ਕੋਰ ਕਮੇਟੀ ਦੇ 8 ਮੈਂਬਰਾਂ ਵੱਲੋਂ ਤਬਦੀਲੀ ਦੀ ਮੰਗ ਕੀਤੀ ਗਈ ਸੀ, ਜਿਸ ਦਾ ਪ੍ਰਧਾਨ ਕੋਲ ਕੋਈ ਜਵਾਬ ਨਹੀਂ ਸੀ। ਇਸ ਲਈ ਪ੍ਰਧਾਨ ਨੇ ਪਾਰਟੀ ਦੀ ਪਰੰਪਰਾ ਤੇ ਸਾਰੇ ਨਿਯਮਾਂ ਨੂੰ ਦਰਕਿਨਾਰ ਕਰ ਕੇ ਆਪਣਾ ਤਾਨਾਸ਼ਾਹੀ ਫ਼ੈਸਲਾ ਲਾਗੂ ਕਰਨ ਲਈ ਕੋਰ ਕਮੇਟੀ ਹੀ ਭੰਗ ਕਰ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਸੱਜ-ਵਿਆਹੀ ਨੂੰ ਕਾਲੇ ਰੰਗ ਦੇ ਮਿਹਨੇ ਮਾਰਦੇ ਸੀ ਸਹੁਰੇ, ਫ਼ਿਰ ਕੁੜੀ ਨੇ ਜੋ ਕੀਤਾ ਜਾਣ ਉੱਡ ਜਾਣਗੇ ਹੋਸ਼ (ਵੀਡੀਓ)

ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਕਾਲੀ ਦਲ ਦੇ ਅਰਸ਼ ਤੋਂ ਫਰਸ਼ ਤੱਕ ਪਹੁੰਚਣ ਦਾ ਕਾਰਨ ਵੀ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਫੁਰਮਾਨ ਹਨ ਪਰ ਉਹ ਆਪਣੀ ਗ਼ਲਤੀ ਮੰਨ ਕੇ ਉਸ ’ਚ ਸੁਧਾਰ ਕਰਨ ਦੀ ਬਜਾਏ ਆਪਣੀ ਹੈਂਕੜਬਾਜੀ ਛੱਡਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇ ਉਹ ਸੱਚਮੁੱਚ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹਨ ਤਾਂ ਝੂੰਦਾਂ ਕਮੇਟੀ ਦੀ ਸਿਫ਼ਾਰਸ਼ ਮੁਤਾਬਕ ਆਪਣਾ ਅਹੁਦਾ ਤਿਆਗਣ ਤਾਂ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News