ਜਲੰਧਰ : ਪੰਚਾਇਤ ਸੰਮਤੀ ਦੀਆਂ 191 ਸੀਟਾਂ ''ਚੋਂ 132 ''ਤੇ ਕਾਂਗਰਸ ਦਾ ਕਬਜ਼ਾ

09/23/2018 12:23:30 AM

ਜਲੰਧਰ,(ਅਮਿਤ/ਸੋਨੂੰ)— ਸ਼ਹਿਰ 'ਚ 19 ਸਤੰਬਰ ਨੂੰ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ। ਸ਼ਹਿਰ 'ਚ 191 ਬਲਾਕ ਸੰਮਤੀਆਂ 'ਚ 187 ਲਈ ਚੋਣਾਂ ਹੋਈਆਂ ਹਨ, ਜਿਨ੍ਹਾਂ 'ਚੋਂ 4 ਥਾਵਾਂ 'ਤੇ ਪਹਿਲਾਂ ਹੀ ਨਿਰਵਿਰੋਧ ਉਮੀਦਵਾਰ ਚੁਣ ਲਏ ਗਏ ਹਨ। ਜ਼ਿਲਾ ਪ੍ਰੀਸ਼ਦ ਦੀਆਂ 21 ਅਤੇ ਪੰਚਾਇਤ ਸੰਮਤੀ ਦੀਆਂ 191 ਸੀਟਾਂ 'ਤੇ ਕਾਂਗਰਸ ਪਾਰਟੀ ਨੂੰ ਬਹੁਮਤ ਹਾਸਲ ਹੋਇਆ, ਜਦਕਿ ਅਕਾਲੀ ਦਲ ਦਾ ਸੂਪੜਾ ਸਾਫ ਹੋ ਗਿਆ। ਜ਼ਿਲਾ ਪ੍ਰੀਸ਼ਦ ਦੀ ਗੱਲ ਕਰੀਏ ਤਾਂ ਜਲੰਧਰ ਦੀਆਂ 21 ਸੀਟਾਂ 'ਚੋਂ 20 'ਤੇ ਕਾਂਗਰਸ ਜੇਤੂ ਰਹੀ, ਇਕ ਸੀਟ ਹੋਰ ਦੇ ਖਾਤੇ ਵਿਚ ਗਈ ਅਤੇ ਅਕਾਲੀ ਦਲ ਦਾ ਖਾਤਾ ਤੱਕ ਨਹੀਂ ਖੁਲ੍ਹ ਸਕਿਆ। ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜਲੰਧਰ ਦੀਆਂ ਕੁਲ 191 ਸੀਟਾਂ ਵਿਚੋਂ 132 ਸੀਟਾਂ ਕਾਂਗਰਸ ਦੇ ਖਾਤੇ ਵਿਚ ਗਈਆਂ, ਜਦਕਿ ਅਕਾਲੀ ਦਲ ਨੂੰ ਸਿਰਫ 34 ਸੀਟਾਂ 'ਤੇ ਜਿੱਤ ਹਾਸਲ ਹੋ ਸਕੀ ਅਤੇ 25 ਸੀਟਾਂ ਹੋਰਾਂ ਦੇ ਖਾਤੇ ਵਿਚ ਗਈਆਂ।

ਕਿਸ ਜਗ੍ਹਾ ਕਿਸ ਨੂੰ ਮਿਲੀਆਂ ਕਿੰਨੀਆਂ ਸੀਟਾਂ?
ਜ਼ਿਲਾ ਪ੍ਰੀਸ਼ਦ ਵਿਚ 21 ਸੀਟਾਂ ਵਿਚੋਂ 20 ਕਾਂਗਰਸ ਨੂੰ ਜਾਣ ਨਾਲ ਸਥਿਤੀ ਬਿਲਕੁਲ ਸਾਫ ਵੇਖਣ ਨੂੰ ਮਿਲ ਰਹੀ ਹੈ, ਜਦਕਿ ਪੰਚਾਇਤੀ ਸੰਮਤੀ ਚੋਣਾਂ ਵਿਚ ਸਥਿਤੀ ਹੇਠ ਲਿਖੇ ਅਨੁਸਾਰ ਰਹੀ

ਜਲੰਧਰ ਈਸਟ-18 ਸੀਟਾਂ ਵਿਚੋਂ 12 ਕਾਂਗਰਸ, ਇਕ ਅਕਾਲੀ ਦਲ ਅਤੇ 5 ਹੋਰ
ਆਦਮਪੁਰ-16 ਸੀਟਾਂ ਵਿਚੋਂ 8 ਕਾਂਗਰਸ, 5 ਅਕਾਲੀ ਦਲ ਤੇ 3 ਹੋਰ

ਭੋਗਪੁਰ-15 ਸੀਟਾਂ ਵਿਚੋਂ 9 ਕਾਂਗਰਸ, 5 ਅਕਾਲੀ ਦਲ ਅਤੇ 1 ਹੋਰ
ਜਲੰਧਰ ਵੈਸਟ-23 ਸੀਟਾਂ ਵਿਚੋਂ 15 ਕਾਂਗਰਸ, 8 ਅਕਾਲੀ ਦਲ ਅਤੇ 0 ਹੋਰ

ਲੋਹੀਆਂ ਖਾਸ-15 ਸੀਟਾਂ ਵਿਚੋਂ 12 ਕਾਂਗਰਸ, 0 ਅਕਾਲੀ ਦਲ ਅਤੇ 0 ਹੋਰ
ਮਹਿਤਪੁਰ-15 ਸੀਟਾਂ ਵਿਚੋਂ 12 ਕਾਂਗਰਸ, 3 ਅਕਾਲੀ ਦਲ ਤੇ 0 ਹੋਰ

ਨੂਰਮਹਿਲ-15 ਸੀਟਾਂ ਵਿਚੋਂ 9 ਕਾਂਗਰਸ, 2 ਅਕਾਲੀ ਦਲ ਤੇ 4 ਹੋਰ
ਫਿਲੌਰ-25 ਸੀਟਾਂ ਵਿਚੋਂ 13 ਕਾਂਗਰਸ, 4 ਅਕਾਲੀ ਦਲ ਤੇ 8 ਹੋਰ

ਸ਼ਾਹਕੋਟ-15 ਸੀਟਾਂ ਵਿਚੋਂ 15 ਕਾਂਗਰਸ, 0 ਅਕਾਲੀ ਦਲ ਤੇ 0 ਹੋਰ
ਰੁੜਕਾ ਕਲਾਂ-15 ਸੀਟਾਂ ਵਿਚੋਂ 12 ਕਾਂਗਰਸ, 3 ਅਕਾਲੀ ਦਲ ਤੇ 0 ਹੋਰ

ਨਕੋਦਰ-19 ਸੀਟਾਂ ਵਿਚੋਂ 12 ਕਾਂਗਰਸ, 3 ਅਕਾਲੀ ਅਤੇ 4 ਹੋਰ
 


Related News