ਅਕਾਲੀ ਆਗੂ ਗੁਰਸੇਵਕ ਸਿੰਘ ਮੁਨਸ਼ੀ ਦੇ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦਿੱਤਾ ਗਿਆ:ਵਿਨੋਦ ਜਿੰਦਲ

Saturday, Jul 11, 2020 - 01:05 PM (IST)

ਅਕਾਲੀ ਆਗੂ ਗੁਰਸੇਵਕ ਸਿੰਘ ਮੁਨਸ਼ੀ ਦੇ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦਿੱਤਾ ਗਿਆ:ਵਿਨੋਦ ਜਿੰਦਲ

ਪਾਤੜਾਂ (ਅਡਵਾਨੀ) : ਅਕਾਲੀ ਆਗੂ ਤੇ ਹਲਕਾ ਸ਼ੁਤਰਾਣਾ ਦੇ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਗੁਰਸੇਵਕ ਸਿੰਘ ਮੁਨਸ਼ੀ ਇਲਾਕੇ ਦਾ ਬੱਬਰ ਸ਼ੇਰ ਸੀ ਅਤੇ ਉਹ ਖ਼ੁਦਕੁਸ਼ੀ ਕਰਨ ਵਾਲਾ ਬੁਝਦਿਲ ਇਨਸਾਨ ਨਹੀਂ ਸੀ। ਉਸ ਦਾ ਕਤਲ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇਹ ਸ਼ਬਦ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਵਿਨੋਦ ਜਿੰਦਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। 
ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਮੁਨਸ਼ੀ ਅਕਾਲੀ ਦਲ ਤੇ ਬੀਬੀ ਲੂੰਬਾ ਦਾ ਵਫਾਦਾਰ ਆਗੂ ਸੀ ਤੇ ਇਲਾਕੇ ਅੰਦਰ ਲੋਕਾਂ ਦੇ ਦੁੱਖ- ਸੁੱਖ ਦਾ ਬਹੁਤ ਵੱਡਾ ਹਮਦਰਦੀ ਸੀ, ਜਿਸ ਕਰਕੇ ਪਾਰਟੀ ਤੋਂ ਉੱਪਰ ਉੱਠ ਕੇ ਹਰ ਵਰਗ ਦੇ ਲੋਕਾਂ ਦਾ ਹਰਮਨ ਪਿਆਰਾ ਆਗੂ ਸੀ, ਉਹ ਇੱਕ ਅਜਿਹਾ ਇਨਸਾਨ ਸੀ ਕਿ ਹਰ ਸਮੇਂ ਨੂੰ ਸਹਿਣ ਕਰਨ ਦਾ ਮਾਦਾ ਰੱਖਦਾ ਸੀ, ਇਸ ਲਈ ਉਸ ਵੱਲੋ ਖ਼ੁਦਕੁਸ਼ੀ ਕਰਨ ਦੀ ਗੱਲ ਕੋਈ ਸੋਚ ਵੀ ਨਹੀਂ ਸਕਦਾ, ਜਿਸਦਾ ਪੂਰਾ ਸੱਚ ਜਾਣਨ ਲਈ ਲੋਕ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਦੇ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਪਰਿਵਾਰ ਦੇ ਮੈਂਬਰਾਂ ਵੱਲੋ ਐਸ. ਐਸ. ਪੀ. ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਨੂੰ ਇਸ ਖ਼ੁਦਕੁਸ਼ੀ ਦੀ ਜਾਂਚ ਕਰਨ ਲਈ ਦਰਖਾਸਤ ਦਿੱਤੀ, ਜਿਸ 'ਤੇ ਜਾਂਚ ਸ਼ੁਰੂ ਕਰਨ ਦੇ ਅਗਲੇ ਹੀ ਦਿਨ ਉਸ ਦੀ ਘਰਵਾਲੀ ਨੇ ਖ਼ੁਦਕੁਸ਼ੀ ਕਰ ਲਈ।

ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਆਵਾਜ਼ ਆ ਰਹੀ ਸੀ ਕਿ ਗੁਰਸੇਵਕ ਸਿੰਘ ਦਾ ਕਤਲ ਕੁੱਝ ਲੋਕਾਂ ਦੀ ਮਿਲੀ-ਭੁਗਤ ਨਾਲ ਕੀਤਾ ਗਿਆ ਅਤੇ ਉਸ ਨੂੰ ਖ਼ੁਦਕੁਸ਼ੀ  ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਬੀ ਵਨਿੰਦਰ ਕੌਰ ਲੂੰਬਾ, ਜੋ ਗੁਰਸੇਵਕ ਸਿੰਘ ਮੁਨਸ਼ੀ ਨੂੰ ਆਪਣਾ ਦੂਜਾ ਪੁੱਤ ਸਮਝਦੇ ਸਨ ਪਰ ਹੁਣ ਗੁਰਸੇਵਕ ਸਿੰਘ ਦੀ ਪਤਨੀ ਨੇ ਖ਼ੁਦਕੁਸ਼ੀ ਕਰਕੇ ਬੀਬੀ ਲੂੰਬਾ ਦੇ ਪਤੀ ਆਰ. ਟੀ. ਏ. ਕਰਨ ਸਿੰਘ ਤੇ ਸਹੁਰਾ ਪਰਿਵਾਰ ਦੇ ਤਿੰਨ ਮੈਬਰਾਂ ਦਾ ਜੋ ਝੂਠਾ ਨਾਮ ਲਿਖ ਕੇ ਗਈ ਹੈ, ਉਹ ਕਿੱਸੇ ਵੱਡੀ ਸਾਜਿਸ਼ ਦਾ ਨਤੀਜਾ ਹੈ ਅਤੇ ਗੁਰਸੇਵਕ ਸਿੰਘ ਮੁਨਸ਼ੀ ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ ਹੈ, ਜਦੋਂ ਕਿ ਪੁਲਸ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ ਅਤੇ ਜਲਦੀ ਹੀ ਗੁਰਸੇਵਕ ਸਿੰਘ ਮੁਨਸ਼ੀ ਦੇ ਕਾਤਲ ਨੰਗੇ ਹੋ ਜਾਣਗੇ।


author

Babita

Content Editor

Related News