ਪਾਵਰਕਾਮ ਦੇ ਡਾਇਰੈਕਟਰ ਵਿਨੋਦ ਬਾਂਸਲ ਦੇ ਕਾਰਜਕਾਲ ’ਚ 2 ਸਾਲ ਦਾ ਵਾਧਾ

Tuesday, Jul 27, 2021 - 01:09 PM (IST)

ਪਾਵਰਕਾਮ ਦੇ ਡਾਇਰੈਕਟਰ ਵਿਨੋਦ ਬਾਂਸਲ ਦੇ ਕਾਰਜਕਾਲ ’ਚ 2 ਸਾਲ ਦਾ ਵਾਧਾ

ਚੰਡੀਗੜ੍ਹ (ਗਰਗ) : ਪੰਜਾਬ ਸਰਕਾਰ ਨੇ ਪਾਵਰਕਾਮ ਦੇ ਵਿੱਤ ਅਤੇ ਕਮਰਸ਼ੀਅਲ ਡਾਇਰੈਕਟਰ ਵਿਨੋਦ ਕੁਮਾਰ ਬਾਂਸਲ ਦੇ ਕਾਰਜਕਾਲ ਵਿੱਚ 2 ਸਾਲ ਲਈ ਵਾਧਾ ਕਰਦੇ ਹੋਏ ਉਨ੍ਹਾਂ ਦੀ ਇਸ ਅਹੁਦੇ ’ਤੇ ਸਾਲ 2023 ਤੱਕ ਨਿਯੁਕਤੀ ਲਈ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਨੇ ਬਾਂਸਲ ਦੇ ਕਾਰਜਕਾਲ ਵਿੱਚ ਵਾਧਾ ਕਰਨ ਦਾ ਇਹ ਫ਼ੈਸਲਾ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲਿਆ ਹੈ।

ਇਸ ਤੋਂ ਪਹਿਲਾ ਬਾਂਸਲ ਨੂੰ ਪੰਜਾਬ ਸਰਕਾਰ ਨੇ ਸਾਲ 2019 ਵਿੱਚ ਪਹਿਲੀ ਵਾਰ ਇਸ ਅਹੁਦੇ 'ਤੇ ਨਿਯੁਕਤ ਕੀਤਾ ਸੀ। ਆਪਣੇ ਅਹੁਦੇ ’ਤੇ ਰਹਿੰਦੇ ਹੋਏ ਬਾਂਸਲ ਨੇ ਪਾਵਰਕਾਮ ਨੂੰ ਫਾਇਦੇ ਵਿੱਚ ਲਿਜਾਣ ਲਈ ਕਈ ਮਹਤੱਵਪੂਰਨ ਕੰਮ ਕੀਤੇ, ਜਿਸ ਸਦਕਾ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਅਹੁਦੇ ਦੀ ਇਸੇ ਸਾਲ ਅਕਤੂਬਰ ਵਿੱਚ ਮਿਆਦ ਪੂਰੀ ਹੋਣ ਤੋਂ ਪਹਿਲਾ ਹੀ 2 ਸਾਲ ਲਈ ਹੋਰ ਐਕਸਟੈਸ਼ਨ ਦਾ ਫ਼ੈਸਲਾ ਲਿਆ ਹੈ। 

ਇਸ ਮੌਕੇ ਬਾਂਸਲ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪਹਿਲਾਂ ਨਾਲੋਂ ਹੋਰ ਵੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਵਰਕਾਮ ਨੂੰ ਹੋਰ ਬਿਹਤਰ ਨਤੀਜੇ ਦੇਣ ਯੋਗ ਬਣਾਇਆ ਜਾਵੇਗਾ।


author

Babita

Content Editor

Related News