ਮਨਪ੍ਰੀਤ ਬਾਦਲ ਦੇ ਭੁਲੇਖੇ ’ਚ ਵਿਜੀਲੈਂਸ ਨੇ ਹਮਸ਼ਕਲ ਨੂੰ ਪਾਇਆ ਘੇਰਾ

Friday, Sep 29, 2023 - 06:20 PM (IST)

ਮਨਪ੍ਰੀਤ ਬਾਦਲ ਦੇ ਭੁਲੇਖੇ ’ਚ ਵਿਜੀਲੈਂਸ ਨੇ ਹਮਸ਼ਕਲ ਨੂੰ ਪਾਇਆ ਘੇਰਾ

ਬਠਿੰਡਾ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤਕ ਵਿਜੀਲੈਂਸ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਇਸ ਸਭ ਦੇ ਦਰਮਿਆਨ ਵਿਜੀਲੈਂਸ ਨੇ ਮਨਪ੍ਰੀਤ ਦੇ ਹਮਸ਼ਕਲ ਨੂੰ ਘੇਰਾ ਪਾ ਕੇ ਹਿਰਾਸਤ ਵਿਚ ਲੈ ਲਿਆ। ਜਦੋਂ ਪੁਲਸ ਨੇ ਉਕਤ ਵਿਅਕਤੀ ਦੀ ਗੱਡੀ ਰੁਕਵਾ ਕੇ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਹ ਇਕ ਪਿੰਡ ਦਾ ਸਰਪੰਚ ਹੈ ਨਾ ਕਿ ਮਨਪ੍ਰੀਤ ਬਾਦਲ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਤੋੜ ਦਿੱਤੀ ਜੁੜਵੇ ਭਰਾਵਾਂ ਦੀ ਜੋੜੀ, ਘਰ ’ਚ ਵਿਛਾ ਦਿੱਤੇ ਸੱਥਰ

ਦੱਸਣਯੋਗ ਹੈ ਕਿ ਵਿਜੀਲੈਂਸ ਟੀਮ ਮਨਪ੍ਰੀਤ ਬਾਦਲ ਦੀ ਭਾਲ ਵਿਚ 6 ਸੂਬਿਆਂ ’ਚ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਲਈ ਟੀਮ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਉਤਰਾਖੰਡ ਅਤੇ ਰਾਜਸਥਾਨ ਦਬਿਸ਼ ਕੀਤੀ ਗਈ। ਉਧਰ, ਬਠਿੰਡਾ ਵਿਜੀਲੈਂਸ ਨੇ ਪਿੰਡ ਗੁਰੂਸਰ ਦੇ ਸਰਪੰਚ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਭੁਲੇਖੇ ਘੇਰ ਲਿਆ ਹੈ। ਸਰਪੰਚ ਦਾ ਨਾਂ ਬੇਅੰਤ ਸਿੰਘ ਹੈ। ਗੁਰੂਸਰ ਦਾ ਸਰਪੰਚ ਬਲੈਰੋ ਵਿਚ ਸਵਾਰ ਸੀ। ਸਰਪੰਚ ਦੀ ਸ਼ਕਲ ਮਨਪ੍ਰੀਤ ਬਾਦਲ ਨਾਲ ਕਾਫੀ ਮਿਲਦੀ ਹੈ। ਜਿਸ ਕਾਰਣ ਇਹ ਘਟਨਾ ਵਾਪਰੀ। ਦੱਸ ਦੇਈਏ ਕਿ ਮੰਗਲਵਾਰ ਨੂੰ ਹੀ ਅਦਾਲਤ ਨੇ ਬਠਿੰਡਾ ’ਚ ਜਾਇਦਾਦ ਦੀ ਖਰੀਦ ’ਚ ਬੇਨਿਯਮੀਆਂ ਦੇ ਮਾਮਲੇ ’ਚ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਵਾਸੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਸਖ਼ਤ ਫ਼ਰਮਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News