ਵਿਜੀਲੈਂਸ ਵੱਲੋਂ ਤਹਿਸੀਲਦਾਰ ਦਾ ਰੀਡਰ ਤੇ ਡਰਾਈਵਰ 10 ਹਜ਼ਾਰ ਦੀ ਰਿਸ਼ਵਤ ਸਣੇ ਕਾਬੂ

01/14/2020 5:41:17 PM

ਹੁਸ਼ਿਆਰਪੁਰ (ਅਮਰੀਕ)— ਵਿਜੀਲੈਂਸ ਵਿਭਾਗ ਨੇ ਰੇਡ ਕਰਦੇ ਹੋਏ ਹੁਸ਼ਿਆਰਪੁਰ ਦੀ ਤਹਿਸੀਲ ਕੰਪਲਕੈਸ 'ਚ ਤਹਿਸੀਲਦਾਰ ਦੇ ਰੀਡਰ ਅਤੇ ਡਰਾਈਵਰ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤ ਕਰਤਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਅੱਜੋਵਾਲ 'ਚ ਪੈਂਦੀ ਜ਼ਮੀਨ ਦੀ ਰਜਿਸਟੀ ਲਈ ਉਹ ਬੀਤੇ ਦਿਨ ਤਹਿਸੀਲ ਕੰਪਲੈਕਸ 'ਚ ਪਹੁੰਚਿਆ ਸੀ ਤਾਂ ਕਮਲਜੀਤ ਸਿੰਘ ਨੇ ਕਿਹਾ ਸੀ ਕਿ ਤਹਿਸੀਲਦਾਰ ਦੇ ਰੀਡਰ 14 ਹਜ਼ਾਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ ਮੈਂ ਕਿਹਾ ਸੀ ਕਿ ਮੈਂ ਖੁਦ ਜਾ ਕੇ ਰੀਡਰ ਨਾਲ ਗੱਲ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਸੀ ਕਿ ਜ਼ਮੀਨ ਨੇੜੇ ਕਾਲੋਨੀ ਪੈਂਦੀ ਹੈ, ਜਿਸ ਕਰਕੇ 14 ਹਜ਼ਾਰ ਦੀ ਮੰਗ ਕੀਤੀ ਗਈ ਸੀ। ਫਿਰ ਬਾਅਦ 'ਚ ਰੀਡਰ 10 ਹਜ਼ਾਰ 'ਤੇ ਮੰਨਿਆ। ਅੱਜ ਸ਼ਿਕਾਇਤ ਕਰਤਾ ਜਦੋਂ ਰੀਡਰ ਨੂੰ ਪੈਸੇ ਦੇਣ ਗਿਆ ਤਾਂ ਰੀਡਰ ਨੇ 10 ਹਜ਼ਾਰ ਰੁਪਏ ਡਰਾਈਵਰ ਨੂੰ ਦੇਣ ਲਈ ਕਹੇ। ਉਨ੍ਹਾਂ ਨੇ ਜਿਵੇਂ ਹੀ ਡਰਾਈਵਰ ਨੂੰ ਪੈਸੇ ਦਿੱਤੇ ਤਾਂ ਰੰਗੇ ਹੱਥੀਂ ਫੜ ਲਿਆ ਗਿਆ। ਡਰਾਈਵਰ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਰਾਸ਼ੀ ਉਸ ਨੇ ਤਹਿਸੀਲਦਾਰ ਦੇ ਕਹਿਣ 'ਤੇ ਲਈ ਹੈ। ਤਹਿਸੀਲਦਾਰ ਦੇ ਰੀਡਰ ਨੂੰ ਵੀ ਵਿਜੀਲੈਂਸ ਟੀਮ ਨੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਡੀ. ਐੱਸ. ਪੀ. ਦਲਬੀਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅੱਜੋਵਾਲ ਦੇ ਰਹਿਣ ਵਾਲੇ ਹਰਦੀਪ ਕੋਲੋਂ ਇਕ ਪਲਾਟ ਦੀ ਰਜਿਸਟਰੀ ਲਈ ਤਹਿਸੀਲਦਾਰ ਦੇ ਰੀਡਰ ਸਰਵਨ ਚੰਦ ਨੇ 14 ਹਜ਼ਾਰ  ਦੀ ਮੰਗ ਕੀਤੀ ਸੀ ਪਰ ਫਿਰ 10 ਹਜ਼ਾਰ 'ਚ ਸੌਦਾ ਤੈਅ ਕੀਤਾ ਗਿਆ। ਬਾਅਦ 'ਚ ਹਰਦੀਪ ਵੱਲੋਂ ਡਰਾਈਵਰ ਨੂੰ 10 ਹਜ਼ਾਰ ਦਿੰਦੇ ਹੋਏ ਰੰਗੇ ਹੱਥੀਂ ਵਿਜੀਲੈਂਸ ਦੀ ਟੀਮ ਨੇ ਡਰਾਈਵਰ ਨੂੰ ਫੜ ਲਿਆ। ਉਥੇ ਹੀ ਦੂਜੇ ਪਾਸੇ ਰੀਡਰ ਸਰਵਨ ਚੰਦ ਨੇ ਦੱਸਿਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਕਿਸੇ ਤੋਂ ਵੀ ਪੈਂਸੇ ਨਹੀਂ ਮੰਗੇ ਹਨ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਰਿਸ਼ਵਤ ਦੀ ਰਾਸ਼ੀ ਬਰਾਮਦ ਹੋਈ ਹੈ।


shivani attri

Content Editor

Related News