ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ 'ਚ SSP ਸਤਿੰਦਰ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਚਿਤਾਵਨੀ

Monday, Jan 24, 2022 - 05:01 PM (IST)

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ 'ਚ SSP ਸਤਿੰਦਰ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਚਿਤਾਵਨੀ

ਜਲੰਧਰ (ਸ਼ੋਰੀ)- ਇਕ ਪਾਸੇ ਜਿੱਥੇ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤਾਂ ਦੂਜੇ ਪਾਸੇ ਪੁਲਸ ਨੇ ਵੀ ਆਪਣੀ ਕਮਰ ਕੱਸ ਲਈ ਹੈ ਅਤੇ ਮਹਾਨਗਰ ਦੇ ਨਾਲ ਦਿਹਾਤੀ ਇਲਾਕਿਆਂ ’ਚ ਸਖ਼ਤੀ ਕਰ ਦਿੱਤੀ ਹੈ। ਇਸੇ ਕੜੀ ’ਚ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਅਤੇ ਐੱਸ. ਪੀ. (ਡੀ) ਕੰਵਰਪ੍ਰੀਤ ਸਿੰਘ ਚਾਹਲ ਦੀ ਅਗਵਾਈ ’ਚ ਦਿਹਾਤੀ ਪੁਲਸ ਨੇ ਕਾਫ਼ੀ ਭਾਰੀ ਮਾਤਰਾ ’ਚ ਰਿਕਵਰੀ ਕਰਨ ਦੇ ਨਾਲ-ਨਾਲ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਹੈ। ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਪੁਲਸ ਪੂਰੀ ਤਰ੍ਹਾਂ ਐਕਟਿਵ ਹੋ ਕੇ ਆਪਣਾ ਕੰਮ ਕਰ ਰਹੀ ਹੈ। ਪੁਲਸ ਨੇ ਕੁਝ ਹੀ ਸਮੇਂ ’ਚ ਨਸ਼ੇ ਵਾਲੇ ਪਦਾਰਥ ਦੇ 16 ਕੇਸ ਦਰਜ ਕਰਕੇ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 2 ਕਿਲੋ ਅਫ਼ੀਮ, 529 ਕਿਲੋ ਚੂਰਾ-ਪੋਸਤ, 100 ਗ੍ਰਾਮ ਚਰਸ, 37 ਗ੍ਰਾਮ ਹੈਰੋਇਨ, 350 ਗ੍ਰਾਮ ਗਾਂਜਾ, 380 ਨਸ਼ੇ ਵਾਲੀਆਂ ਗੋਲ਼ੀਆਂ, 100 ਨਸ਼ੇ ਵਾਲੇ ਕੈਪਸੂਲ ਅਤੇ 165 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਸ਼ਰਾਬ ਦੇ 54 ਕੇਸ ਦਰਜ ਕਰਕੇ 40 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 334180 ਐੱਮ. ਐੱਲ. ਨਾਜਾਇਜ਼ ਸ਼ਰਾਬ, 147750 ਐੱਮ. ਐੱਲ. ਅੰਗਰੇਜ਼ੀ ਸ਼ਰਾਬ, 2140 ਕਿਲੋ ਲਾਹਣ, 2325545 ਲਿਟਰ ਲਾਹਣ, 16 ਡਰੰਮ, ਇਕ ਗੈਸ ਸਿਲੰਡਰ, 2 ਭੱਠੀਆਂ, ਇਕ ਚੁੱਲ੍ਹਾ ਆਦਿ ਬਰਾਮਦ ਕੀਤੇ ਹਨ।

ਜਲੰਧਰ ਪੁੱਜੇ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-‘ਆਪ’ ਵੱਡੇ ਬਹੁਮਤ ਨਾਲ ਜਿੱਤ ਕਰੇਗੀ ਦਰਜ

PunjabKesari

ਚੋਣਾਂ ’ਚ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਦੀ ਆਵੇਗੀ ਸ਼ਾਮਤ
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਚੋਣਾਂ ’ਚ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਦੀ ਸ਼ਾਮਲ ਆਵੇਗੀ। ਇਸ ਦੇ ਲਈ ਉਨ੍ਹਾਂ ਕਾਰਵਾਈ ਆਰੰਭ ਦਿੱਤੀ ਹੈ। ਕਰੀਬ 257 ਲੋਕਾਂ ਖਿਲਾਫ ਕੇਸ ਦਰਜ ਕਰਨ ਦੇ ਨਾਲ-ਨਾਲ ਦਿਹਾਤੀ ਪੁਲਸ ਨੇ 78 ਲੋਕਾਂ ਨੂੰ ਬਾਊਂਡ ਕੀਤਾ ਹੈ। ਪੁਲਸ ਨੇ 9 ਭਗੌੜਿਆਂ ਨੂੰ ਵੀ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦਿਹਾਤੀ ਇਲਾਕੇ ’ਚ ਅਸਲਾਧਾਰਕਾਂ ਦੇ ਹਥਿਆਰ ਵੀ ਪੁਲਸ ਨੇ ਜਮ੍ਹਾ ਕਰਵਾ ਲਏ ਹਨ, ਤਾਂ ਕਿ ਚੋਣਾਂ ’ਚ ਕੋਈ ਗੜਬੜੀ ਨਾ ਹੋ ਸਕੇ। ਦਿਹਾਤੀ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ ਉਨ੍ਹਾਂ ਹੁਕਮ ਜਾਰੀ ਕਰ ਦਿੱਤੇ ਹਨ ਕਿ ਉਹ ਖੁਦ ਆਪਣੇ ਇਲਾਕਿਆਂ ’ਚ ਲੱਗਣ ਵਾਲੇ ਨਾਕਿਆਂ ਨੂੰ ਚੈੱਕ ਕਰਨ ਅਤੇ ਲਾਪ੍ਰਵਾਹ ਪੁਲਸ ਮੁਲਾਜ਼ਮਾਂ ਬਾਰੇ ਉਨ੍ਹਾਂ ਦੇ ਨੋਟਿਸ ’ਚ ਮਾਮਲਾ ਲਿਆਉਣ।
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਸਹਿਯੋਗ ਬਿਨਾਂ ਪੁਲਸ ਅਧੂਰੀ ਹੈ ਅਤੇ ਉਹ ਆਪਣੇ ਇਲਾਕੇ ’ਚ ਗਲਤ ਕੰਮ ਕਰਨ ਵਾਲਿਆਂ ਦੀ ਜਾਣਕਾਰੀ ਪੁਲਸ ਨੂੰ ਦੇਣ। ਸੂਚਨਾ ਦੇਣ ਵਾਲਿਆਂ ਦਾ ਨਾਂ ਬਿਲਕੁਲ ਗੁਪਤ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ OP ਸੋਨੀ ਦਾ ਵੱਡਾ ਬਿਆਨ, ਕਿਹਾ-ਹਿੰਦੂ ਕਾਂਗਰਸ ਦੇ ਨਾਲ, ‘ਆਪ’ ਨੂੰ ਸਮਰਥਨ ਨਹੀਂ ਦੇਣਗੇ

ਪੁਲਸ ਤੇ ਪੈਰਾ-ਮਿਲਟਰੀ ਫ਼ੋਰਸ ਕਰ ਰਹੀ ਦਿਨ-ਰਾਤ ਗਸ਼ਤ: ਐੱਸ. ਪੀ. (ਡੀ) ਕੰਵਰਪ੍ਰੀਤ ਸਿੰਘ
ਐੱਸ. ਪੀ. (ਡੀ) ਕੰਵਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਦੇ ਨਾਲ ਪੈਰਾ-ਮਿਲਟਰੀ ਫ਼ੋਰਸ ਵੀ ਦਿਨ-ਰਾਤ ਚੈਕਿੰਗ ਕਰਨ ਦੇ ਨਾਲ-ਨਾਲ ਨਾਕੇ ਲਾ ਰਹੀ ਹੈ। ਨਾਕਿਆਂ ’ਤੇ ਪੂਰੀ ਤਰ੍ਹਾਂ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦੀ ਸਹੀ ਵਰਤੋਂ ਕਰਨ। ਜ਼ਿਲਾ ਜਲੰਧਰ ਦਿਹਾਤੀ ’ਚ ਕੁੱਲ 1190 ਬੂਥ ਹਨ, ਜਿਨ੍ਹਾਂ ’ਚੋਂ 249 ਨਾਜ਼ੁਕ ਐਲਾਨੇ ਗਏ ਹਨ ਅਤੇ ਪੁਲਸ ਨੇ ਇਥੇ ਪੂਰੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ। ਐੱਸ. ਪੀ. ਚਾਹਲ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿਹਾਤੀ ਇਲਾਕੇ ’ਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਕਾਇਮ ਹੈ। ਇਸ ਦੇ ਨਾਲ ਹੀ ਥਾਣਾ ਪੱਧਰ ਦੇ ਪੁਲਸ ਜਵਾਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਪੀੜਤ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ ’ਤੇ ਸੁਣਨ ਅਤੇ ਉਨ੍ਹਾਂ ਨੂੰ ਇਨਸਾਫ ਥਾਣਾ ਪੱਧਰ ’ਤੇ ਹੀ ਮਿਲੇ। ਵੱਖਰੇ ਸਟਾਈਲ ਨਾਲ ਕੰਮ ਕਰਨ ਲਈ ਜਾਣੇ ਜਾਂਦੇ ਆਈ. ਪੀ. ਐੱਸ. ਸਤਿੰਦਰ ਸਿੰਘ ਨੇ ਵੱਡਾ ਐਕਸ਼ਨ ਲੈਂਦਿਆਂ ਕੁਝ ਦਿਨ ਪਹਿਲਾਂ ਥਾਣਾ ਭੋਗਪੁਰ ’ਚ ਤਾਇਨਾਤ 2 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਤੇ ਐੱਸ. ਐੱਚ. ਓ. ਰਛਪਾਲ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਵੱਡਾ ਹਮਲਾ, ਕਿਹਾ- ‘ਆਪ’ ਦਾ ਬੁਲਬੁਲਾ 2017 ਵਾਂਗ ਜਲਦ ਫਟੇਗਾ

PunjabKesari

ਦਰਅਸਲ ਡੀ. ਐੱਸ. ਪੀ. (ਡੀ) ਹਰਿੰਦਰ ਸਿੰਘ ਗਿੱਲ ਨੇ ਨਾਈਟ ਚੈਕਿੰਗ ਦੌਰਾਨ ਥਾਣਾ ਭੋਗਪੁਰ ਦੇ ਇਲਾਕੇ ’ਚ ਡਿਊਟੀ ਦੌਰਾਨ ਸ਼ਰਾਬੀ 2 ਪੁਲਸ ਮੁਲਾਜ਼ਮਾਂ ਨੂੰ ਫੜਿਆ ਅਤੇ ਉਨ੍ਹਾਂ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਸਿੱਧੀ ਰਿਪੋਰਟ ਐੱਸ. ਐੱਸ. ਪੀ. ਨੂੰ ਦਿੱਤੀ, ਜਿਸ ’ਤੇ ਤੁਰੰਤ ਐਕਸ਼ਨ ਹੋਇਆ। ਦੋਵਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਰਛਪਾਲ ਸਿੰਘ ’ਤੇ ਗਾਜ਼ ਡਿੱਗੀ ਅਤੇ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਨਾਂ ਨਾ ਛਾਪਣ ਦੀ ਸ਼ਰਤ ’ਤੇ ਕੁਝ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਅਧਿਕਾਰੀ ਪੁਲਸ ਮੁਲਾਜ਼ਮਾਂ ਦੀ ਚੈਕਿੰਗ ਕਾਰ ’ਚ ਹੀ ਬੈਠ ਕਰ ਕਰਦੇ ਹਨ ਪਰ ਸੁਭਾਅ ਤੋਂ ਸਖਤ ਡੀ. ਐੱਸ. ਪੀ. ਹਰਿੰਦਰ ਸਿੰਘ ਗਿੱਲ ਪੁਲਸ ਮੁਲਾਜ਼ਮਾਂ ਕੋਲ ਜਾ ਕੇ ਚੈੱਕ ਕਰਦੇ ਹਨ ਕਿ ਕਿਤੇ ਉਨ੍ਹਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ।

 ਇਹ ਵੀ ਪੜ੍ਹੋ: ਦਿੱਲੀ ਸਰਕਾਰ 'ਤੇ ਵੱਡੇ ਬਾਦਲ ਦਾ ਨਿਸ਼ਾਨਾ, ਕਿਹਾ-ਦਵਿੰਦਰਪਾਲ ਭੁੱਲਰ ਦੀ ਰਿਹਾਈ ’ਚ ਅੜਿੱਕਾ ਨਾ ਬਣਨ ਕੇਜਰੀਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News