ਵੀਡੀਓ : ਭਾਰਤ ਨੂੰ ਫਾਈਨਲ 'ਚ ਜਿਤਾਉਣਾ ਚਾਹੁੰਦੇ ਹਨ ਇਹ 'ਪਾਕਿਸਤਾਨੀ'
Sunday, Jun 18, 2017 - 05:38 PM (IST)
ਜਲੰਧਰ— ਪਾਕਿਸਤਾਨੀ ਪਰਿਵਾਰ ਦਾ ਭਾਰਤ ਦੀ ਜਿੱਤ ਦੇ ਲਈ ਦੁਆ ਮੰਗਣਾ, ਸੁਣਨ 'ਚ ਕੁਝ ਅਜੀਬ ਲਗਦਾ ਹੈ ਪਰ ਇਹ ਸੱਚ ਹੈ। ਜਲੰਧਰ ਦੇ ਕਈ ਅਜਿਹੇ ਪਰਿਵਾਰ ਹਨ ਜੋ ਚਾਹੁੰਦੇ ਹਨ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਪੂਰੀ ਪਾਕਿਸਤਾਨੀ ਟੀਮ 'ਤੇ ਭਾਰੀ ਪਵੇ। ਇਹ ਪਰਿਵਾਰ ਪਾਕਿਸਤਾਨ ਤੋਂ ਭਾਰਤ 'ਚ ਆਏ ਹਨ ਅਤੇ ਭਾਰਤ 'ਚ ਰਹਿ ਰਹੇ ਹਨ। ਹਾਲਾਂਕਿ ਇਨ੍ਹਾਂ ਨੂੰ ਆਧਾਰ ਕਾਰਡ ਮਿਲ ਗਿਆ ਹੈ ਪਰ ਭਾਰਤੀ ਨਾਗਰਿਕਤਾ ਨਹੀਂ ਮਿਲੀ ਜਿਸ ਦੇ ਚਲਦੇ ਇਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਨ੍ਹਾਂ ਨੂੰ ਦਿੱਲੀ ਜਾਣ ਦੇ ਲਈ ਵੀ ਇਜਾਜ਼ਤ ਲੈ ਕੇ ਜਾਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਲੰਡਨ ਦੇ ਓਵਰ ਮੈਦਾਨ 'ਤੇ ਅੱਜ ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਅਤੇ ਸਾਰੇ ਆਪਣੇ ਟੀ.ਵੀ. ਸੈਟ ਦੇ ਅੱਗੇ ਬੈਠ ਗਏ ਹਨ। ਸਾਰਿਆਂ ਨੂੰ ਉਮੀਦ ਹੈ ਕਿ ਇਸ ਵਾਰ ਭਾਰਤ ਚੈਂਪੀਅਨਸ ਟਰਾਫੀ ਆਪਣੇ ਨਾਂ ਜ਼ਰੂਰ ਕਰੇਗਾ।

