ਨੈਸ਼ਨਲ ਹਾਈਵੇ ’ਤੇ ਛੋਟਾ ਹਾਥੀ ਪਲਟਿਆ, ਵਿਅਕਤੀ ਦੀ ਮੌਤ
Monday, Apr 21, 2025 - 02:19 PM (IST)

ਬਟਾਲਾ (ਸਾਹਿਲ, ਯੋਗੀ)- ਛੋਟਾ ਹਾਥੀ ਟੈਂਪੂ ਦੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਦਕਿ ਚਾਰ ਜਣੇ ਜ਼ਖਮੀ ਹੋ ਗਏ। ਇਸ ਸਬੰਧੀ ਬਟਾਲਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਅਨਿਲ ਪੁੱਤਰ ਜੈ ਪ੍ਰਕਾਸ਼, ਕ੍ਰਿਸ਼ਨਾ ਪੁੱਤਰ ਰਾਕੇਸ਼ ਕੁਮਾਰ, ਦੇਵ ਪੁੱਤਰ ਵਿੱਕੀ, ਸੂਰਜ ਪੁੱਤਰ ਮੋਨਾ ਵਾਸੀਆਨ ਬਟਾਲਾ ਰੋਡ, ਮੋਹਕਮਪੁਰਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਕੈਟਰਿੰਗ ਦਾ ਕੰਮ ਕਰਦੇ ਹਨ ਅਤੇ ਸਵੇਰੇ ਛੋਟਾ ਹਾਥੀ ਸੁਪਰੋ ਟੈਂਪੂ ਨੰ. ਯੂ. ਪੀ. 15ਈ.ਟੀ. 3144 ’ਤੇ ਸਵਾਰ ਹੋ ਕੇ ਗੁਰਦਾਸਪੁਰ ਵਿਖੇ ਬੁਕਿੰਗ ’ਤੇ ਜਾ ਰਹੇ ਸਨ।
ਇਹ ਵੀ ਪੜ੍ਹੋ- 23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ
ਇਸ ਦੌਰਾਨ ਜਦੋਂ ਉਹ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਕੰਡਿਆਲ ਬਾਈਪਾਸ ਚੌਕ ਨੇੜੇ ਪਹੁੰਚੇ ਤਾਂ ਅਚਾਨਕ ਛੋਟਾ ਹਾਥੀ ਪਲਟ ਗਿਆ, ਜਿਸ ਦੇ ਸਿੱਟੇ ਵਜੋਂ ਟੈਂਪੂ ਵਿਚ ਉਨ੍ਹਾਂ ਨਾਲ ਸਵਾਰ ਗੋਪਾਲ ਪੁੱਤਰ ਕੈਲਾਸ਼ ਵਾਸੀ ਯੂ. ਪੀ., ਹਾਲ ਵਾਸੀ ਜੌੜਾ ਫਾਟਕ ਅੰਮ੍ਰਿਤਸਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਹ ਚਾਰੋਂ ਜਣੇ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਤਰਨਤਾਰਨ 'ਚ ਅੰਮ੍ਰਿਤਧਾਰੀ ਔਰਤ ਦੇ ਕਤਲ ਕਾਂਡ 'ਚ ਨਵਾਂ ਮੋੜ
ਇਸ ਹਾਦਸੇ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ। ਜਦਕਿ ਉਕਤ ਜ਼ਖਮੀਆਂ ਨੂੰ ਵੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਿਵਲ ਹਸਪਤਾਲ ਵਿਖੇ ਇਲਾਜ ਵਾਸਤੇ ਦਾਖਲ ਕਰਵਾਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਏ. ਐੱਸ. ਆਈ. ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ 194 ਬੀ.ਐੱਨ.ਐੱਸ ਤਹਿਤ ਪਰਿਵਾਰਕ ਮੈਂਬਰਾਂ ’ਤੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- Punjab: ਇਕੱਲੀ ਔਰਤ ਨੂੰ ਵੇਖ ਘਰ ਵੜ੍ਹ ਗਏ 3 ਵਿਅਕਤੀ, ਫਿਰ ਕੀਤਾ ਅਜਿਹਾ ਕਾਰਾ ਸੁਣ ਕੇ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8