ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਲੰਗਾਹ ’ਤੇ ਦਿੱਤੇ ਫ਼ੈਸਲੇ ’ਤੇ ਵਲਟੋਹਾ ਨੂੰ ਇਤਰਾਜ਼, ਚੁੱਕੇ ਸਵਾਲ
Monday, Nov 28, 2022 - 06:31 PM (IST)

ਤਰਨਤਾਰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਥ ’ਚੋਂ ਕੱਢੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਲਗਾਈ ਗਈ ਤਨਖਾਹ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਤਿੱਖਾ ਵਿਰੋਧ ਕਰਦੇ ਹੋਏ ਸਵਾਲ ਚੁੱਕੇ ਹਨ। ਵਲਟੋਹਾ ਨੇ ਜਥੇਦਾਰ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਤਉਹ ਲੰਗਾਹ ਨੂੰ ਸਿਆਸੀ ਅਤੇ ਧਾਰਮਿਕ ਤੌਰ ’ਤੇ ਦਿੱਤੀ ਗਈ ਖੁੱਲ੍ਹ ’ਤੇ ਮੁੜ ਵਿਚਾਰ ਕਰਨ। ਆਪਣੇ ਫੇਸਬੁੱਕ ਪੇਜ ’ਤੇ ਵਲਟੋਹਾ ਨੇ ਪੋਸਟ ਅਪਲੋਡ ਕਰਦੇ ਹੋਏ ਲਿਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਨ। ਹਾਲਾਂਕਿ ਜਥੇਦਾਰ ਸਾਹਿਬ ਨੂੰ ਲੰਗਾਹ ਦੇ ਬਾਰੇ ਵਿਚ ਫ਼ੈਸਲਾ ਲੈਣ ਦਾ ਹੱਕ ਹੈ ਪਰ ਸ਼ਨੀਵਾਰ ਨੂੰ ਜਥੇਦਾਰ ਸਾਹਿਬ ਨੇ ਅਚਾਨਕ ਲੰਗਾਹ ਨੂੰ ਮੁਆਫ਼ ਕਰਨ ਦੇ ਹੁਕਮਾਂ ਦੇ ਨਾਲ ਹੀ ਸਿਆਸੀ ਅਤੇ ਧਾਰਮਿਕ ਖੇਤਰਾਂ ਵਿਚ ਛੋਟ ਦਾ ਐਲਾਨ ਵੀ ਕੀਤਾ, ਜੋ ਕਈ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਬੰਦ ਨਵਜੋਤ ਸਿੱਧੂ ਨੂੰ ਹਾਈਕਮਾਨ ਦੀ ਚਿੱਠੀ, ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਵਲਟੋਹਾ ਨੇ ਕਿਹਾ ਕਿ ਉਹ ਇਸ ਦਰਦ ਤੋਂ ਵਾਕਫ ਹਨ ਕਿ ਲੰਗਾਹ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਥ ਤੋਂ ਕੱਢੇ ਜਾਣ ਤੋਂ ਬਾਅਦ ਕਿਸ ਦਰਦ ’ਚੋਂ ਲੰਘਣਾ ਪਿਆ ਹੈ। ਲੰਗਾਹ ਵਲੋਂ ਲਗਾਤਾਰ ਮੁਆਫੀ ਮੰਗਣ ’ਤੇ ਜਥੇਦਾਰ ਸਾਹਿਬ ਦਾ ਹੱਕ ਹੈ ਕਿ ਉਹ ਲੰਗਾਹ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੀ ਗਈਆਂ ਦਲੀਲਾਂ ’ਤੇ ਵਿਚਾਰ ਕਰਨ ਅਤੇ ਫ਼ੈਸਲਾ ਲੈਣ। ਉਹ ਉਨ੍ਹਾਂ ਨੂੰ ਪੰਥ ਵਿਚ ਵਾਪਸੀ ਦਾ ਫੈਸਲਾ ਵੀ ਲੈ ਸਕਦੇ ਹਨ ਪਰ ਉਨ੍ਹਾਂ ਵਲੋਂ ਇਹ ਹੁਕਮ ਦੇਣਾ ਕਿ ਲੰਗਾਹ ਹੁਣ ਸਿਆਸੀ ਤੌਰ ’ਤੇ ਸਰਗਰਮ ਹੋ ਸਕਦੇ ਹਨ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੇ ਇਸ ਐਲਾਨ ਦਾ ਅਸਰ ਆਮ ਜਨਤਾ ’ਤੇ ਹੋਇਆ ਹੈ। ਮੀਡੀਆ ਅਤੇ ਇੰਟਰਨੈੱਟ ਮੀਡੀਆ ’ਤੇ ਇਸ ਗੱਲ ਨੂੰ ਫੈਲਾਇਆ ਜਾ ਰਿਹਾ ਹੈ ਕਿ ਲੰਗਾਹ ਦੀ ਮੁਆਫੀ ਪਿੱਛੇ ਅਕਾਲੀ ਦਲ ਦਾ ਹੱਥ ਹੈ ਜਦਕਿ ਸੱਚ ਇਹ ਹੈ ਕਿ ਇਸ ਨਾਲ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS/PCS ਅਫਸਰਾਂ ਦੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਡੀ. ਸੀ. ਵੀ ਬਦਲੇ ਗਏ
ਵਲਟੋਹਾ ਨੇ ਕਿਹਾ ਕਿ ਜਥੋਂ ਤਕ ਉਨ੍ਹਾਂ ਨੂੰ ਮਰਿਆਦਾ ਦਾ ਗਿਆਨ ਹੈ ਤਾਂ ਜਥੇਦਾਰ ਸਾਹਿਬ ਲੰਗਾਹ ਦੀ ਪੰਥ ਵਿਚ ਵਾਪਸੀ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਿੱਖ ਸਮਾਜ ਵਿਚ ਪ੍ਰਵਾਨਗੀ ਦੇ ਸਕਦੇ ਹਨ ਪਰ ਉਨ੍ਹਾਂ ਨੇ ਆਪਣੇ ਹੁਕਮਾਂ ਵਿਚ ਲੰਗਾਹ ਨੂੰ ਸਿਆਸੀ ਛੋਟ ਦਾ ਐਲਾਨ ਨਹੀਂ ਕਰਨਾ ਚਾਹੀਦਾ ਹੈ। ਸਿਆਸਤ ਦੀ ਸਮਝ ਰੱਖਣ ਦੇ ਚੱਲਦੇ ਮੈਨੂੰ ਲੱਗਦਾ ਹੈ ਕਿ ਇਸ ਫ਼ੈਸਲੇ ਪਿੱਛੇ ਉਹ ਤਾਕਤਾਂ ਹਨ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ : ਬਟਾਲਾ ’ਚ ਗੋਲ਼ੀ ਗੈਂਗ ਦੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੇ ਇੰਝ ਵਿਛਾਇਆ ਜਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।