ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਕਨਵੈਨਸ਼ਨ 31 ਨੂੰ
Tuesday, Jul 24, 2018 - 06:17 PM (IST)

ਵਲਟੋਹਾ (ਗੁਰਮੀਤ ਸਿੰਘ) : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਕਨਵੈਨਸ਼ਨ 31 ਜੁਲਾਈ ਨੂੰ ਤਰਨਤਾਰਨ ਦੇ ਰਾਮਗੜੀਆਂ ਬੁੰਗਾ ਵਿਖੇ ਹੋ ਰਹੀ ਹੈ। ਜਿਸ ਦੀ ਤਿਆਰੀ ਸਬੰਧੀ ਅਹਿਮ ਮੀਟਿੰਗ ਦਿਲਬਾਗ ਸਿੰਘ ਰਾਜੋਕੇ ਦੀ ਪ੍ਰਧਾਨਗੀ ਹੇਠ ਵਲਟੋਹਾ 'ਚ ਹੋਈ। ਇਸ ਮੀਟਿੰਗ 'ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸਾਥੀ ਧਰਮ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ 'ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਸਾਥੀ ਹਰਿੰਦਰ ਸਿੰਘ ਰੰਧਾਵਾ ਪਹੁੰਚਣਗੇ।
ਇਸ ਦੌਰਾਨ ਲੇਬਰ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ 'ਚ ਹੋਏ ਫੈਸਲਿਆਂ ਜਿਵੇਂ ਲੜਕੀਆਂ ਦੇ ਵਿਆਹ 'ਤੇ ਸ਼ਗਨ ਸਕੀਮ 31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਕਰਨ, ਬੀਮਾਰੀਆਂ ਦੇ ਮੈਡੀਕਲ ਖਰਚੇ ਨੂੰ ਇਕ ਲੱਖ ਤੋਂ ਵਧਾ ਕੇ ਦੋ ਲੱਖ ਤੱਕ ਕਰਨ, ਲੇਬਰ ਮਜ਼ਦੂਰਾਂ ਦੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ 11 ਹਜ਼ਾਰ ਰੁਪਏ ਪ੍ਰਤੀ ਸਿੱਧੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਆਦਿ ਮੰਗਾਂ ਉਠਾਈਆਂ ਜਾਣਗੀਆਂ। ਇਸ ਮੌਕੇ ਪ੍ਰਗਟ ਸਿੰਘ ਅਮਰਕੋਟ, ਸੁਖਵੰਤ ਸਿੰਘ ਵਲਟੋਹਾ, ਜਸਬੀਰ ਸਿੰਘ ਭੂਰਾ ਕੋਹਨਾ, ਅਜੀਤ ਸਿੰਘ ਆਦਿ ਹਾਜ਼ਰ ਸਨ।