ਘਰ ''ਚ ਇਕੱਲੀ ਕੁੜੀ ਨੂੰ ਦੇਖ ਜ਼ਬਰੀ ਅੰਦਰ ਦਾਖ਼ਲ ਹੋਇਆ ਨੌਜਵਾਨ, ਕੀਤੀ ਸ਼ਰਮਨਾਕ ਹਰਕਤ

Saturday, Jul 25, 2020 - 10:06 AM (IST)

ਘਰ ''ਚ ਇਕੱਲੀ ਕੁੜੀ ਨੂੰ ਦੇਖ ਜ਼ਬਰੀ ਅੰਦਰ ਦਾਖ਼ਲ ਹੋਇਆ ਨੌਜਵਾਨ, ਕੀਤੀ ਸ਼ਰਮਨਾਕ ਹਰਕਤ

ਵਲਟੋਹਾ (ਗੁਰਮੀਤ) : ਕੁੜੀਆ ਹੁਣ ਆਪਣੇ ਘਰਾਂ 'ਚ ਵੀ ਸੁਰੱਖਿਅਤ ਨਹੀਂ ਹਨ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਘਰਿਆਲਾ ਵਿਖੇ ਘਰ 'ਚ ਦਾਖ਼ਲ ਹੋ ਕੇ ਕੁੜੀ ਨੂੰ ਇਕੱਲੀ ਦੇਖ ਇਕ ਨੌਜਵਾਨ ਜ਼ਬਰੀ ਅੰਦਰ ਦਾਖ਼ਲ ਹੋ ਗਿਆ ਤੇ ਕੁੜੀ ਨਾਲ ਸ਼ਰਮਨਾਕ ਹਰਕਤਾਂ ਕਰਨ ਲੱਗ ਗਿਆ। ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਪਿਤਾ ਨੇ ਮੰਗੇਤਰ ਨਾਲ ਗੱਲ ਕਰਨ ਤੋਂ ਰੋਕਿਆ ਤਾਂ ਕੁੜੀ ਨੇ ਕੀਤਾ ਇਹ ਕਾਰਾ

ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਪੀੜਤ ਕੁੜੀ ਨੇ ਦੱਸਿਆ ਕਿ ਬੀਤੇ ਦਿਨ ਉਹ ਘਰ 'ਚ ਇਕੱਲੀ ਸੀ ਤਾਂ ਉਨ੍ਹਾਂ ਦੇ ਮੁਹੱਲੇ ਦਾ ਮੁੰਡਾ ਕੰਧ ਟੱਪ ਕੇ ਸਾਡੇ ਘਰ ਆ ਗਿਆ, ਜਿਸ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਰੌਲਾ ਪਾਉਣ 'ਤੇ ਮੌਕੇ ਤੋਂ ਭੱਜ ਗਿਆ। ਇਸ ਦੀ ਸ਼ਿਕਾਇਤ ਉਸ ਨੇ ਤੁਰੰਤ ਆਪਣੇ ਮਾਪਿਆਂ ਨੂੰ ਕੀਤੀ। ਇਸ ਸਬੰਧੀ ਏ. ਐੱਸ. ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ 'ਤੇ ਮਨਦੀਪ ਸਿੰਘ ਉਰਫ ਮੀਪਾ ਪੁੱਤਰ ਸੀਤਲ ਸਿੰਘ ਵਾਸੀ ਘਰਿਆਲਾ ਖਿਲ਼ਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ


author

Baljeet Kaur

Content Editor

Related News