ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਨੇ ਫੜ੍ਹਿਆ ਕਾਂਗਰਸ ਦਾ 'ਹੱਥ'
Friday, May 10, 2019 - 08:42 AM (IST)
ਚੰਡੀਗੜ੍ਹ (ਵਰੁਣ) : ਸਾਬਕਾ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਉਪਕਾਰ ਸਿੰਘ ਨੇ ਵੀਰਵਾਰ ਨੂੰ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਉਪਕਾਰ ਸਿੰਘ ਟੌਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋਏ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਬਾਅਦ ਟੀ. ਐੱਮ. ਸੀ. ਜੁਆਇਨ ਕਰ ਚੁੱਕੀ ਅਮ੍ਰਿਤ ਗਿੱਲ ਵੀ ਕਾਂਗਰਸ 'ਚ ਸ਼ਾਮਲ ਹੋ ਗਈ। ਦੱਸ ਦੇਈਏ ਕਿ ਗੁਰਚਰਨ ਸਿੰਘ ਟੌਹੜਾ ਦਾ ਅਕਾਲੀ ਦਲ ਨਾਲ ਕਾਫੀ ਗੂੜਾ ਸਬੰਧ ਰਿਹਾ ਹੈ ਤੇ ਟੌਹੜਾ ਪਰਿਵਾਰ ਦਾ ਪਟਿਆਲਾ ਹਲਕੇ 'ਚ ਚੰਗਾ ਅਸਰ ਰਸੂਖ ਹੈ। ਕੁਝ ਸਮਾਂ ਪਹਿਲਾਂ ਹੀ ਟੌਹੜਾ ਪਰਿਵਾਰ ਵਲੋਂ ਆਮ ਆਦਮੀ ਪਾਰਟੀ ਛੱਡ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਖਬਰ ਵੀ ਨਸ਼ਰ ਹੋਈ ਸੀ।