ਯੂਨਾਈਟਿਡ ਹਿੰਦੂ ਫਰੰਟ ਦੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਮੰਗ, ਕਿਹਾ- ਅਗਲਾ ਮੁੱਖ ਮੰਤਰੀ ਹਿੰਦੂ ਹੀ ਹੋਵੇ
Tuesday, Aug 10, 2021 - 08:38 PM (IST)
ਚੰਡੀਗੜ੍ਹ,ਨਵੀਂ ਦਿੱਲੀ- ਯੂਨਾਈਟਿਡ ਹਿੰਦੂ ਫਰੰਟ ਅਤੇ ਰਾਸ਼ਟਰਵਾਦੀ ਸ਼ਿਵ ਸੈਨਾ ਵੱਲੋਂ ਅੱਜ ਹਿੰਦੂ ਮਾਰਗ 'ਤੇ ਧਰਨਾ ਦਿੰਦੇ ਹੋਏ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਇਕ ਹਿੰਦੂ ਹੀ ਹੋਣਾ ਚਾਹੀਦਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰਾਨ ਬੇਰਹਿਮੀ ਨਾਲ ਮਾਰੇ ਗਏ ਤਕਰੀਬਨ 30 ਹਜ਼ਾਰ ਨਿਰਦੋਸ਼ ਹਿੰਦੂਆਂ ਦੇ ਪਰਿਵਾਰਾਂ ਨੂੰ ਸਿੱਖ ਦੰਗਾ ਪੀੜਤਾਂ ਦੀ ਤਰ੍ਹਾਂ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਰਗਰਮ ਪਾਰਟੀਆਂ ਜਿਵੇਂ ਕਿ ਕਾਂਗਰਸ, ਅਕਾਲੀ ਦਲ, ਭਾਜਪਾ, ਬਸਪਾ ਅਤੇ ‘ਆਪ’ ਦੇ ਪ੍ਰਧਾਨਾਂ ਨੂੰ ਇਕ ਸੰਬੋਧਿਤ ਮੰਗ ਪੱਤਰ ਵੀ ਦਿੱਤਾ।
ਇਹ ਵੀ ਪੜ੍ਹੋ- ਕੰਟਰੋਲ ਟੁੱਟਣ ਕਾਰਨ ਖੇਤਾਂ ’ਚ ਡਿੱਗਿਆ ਡਰੋਨ, ਲੋਕਾਂ ’ਚ ਫ਼ੈਲੀ ਦਹਿਸ਼ਤ
ਫਰੰਟ ਦੇ ਅੰਤਰਰਾਸ਼ਟਰੀ ਵਰਕਰ ਪ੍ਰਧਾਨ ਅਤੇ ਰਾਸ਼ਟਰਵਾਦੀ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਹਿੰਦੂਆਂ ਦੀ ਗਿਣਤੀ 40 ਫੀਸਦੀ ਤੋਂ ਵੱਧ ਹੈ ਪਰ ਹਿੰਦੂਆਂ ਦਾ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਰਫ ਸ਼ੋਸ਼ਣ ਹੀ ਕੀਤਾ ਹੈ। 1966 ਤੋਂ ਬਾਅਦ ਕਿਸੇ ਹਿੰਦੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਜਿਸ ਕਾਰਨ ਹਿੰਦੂ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿ ਗਏ ਹਨ ਅਤੇ ਕਥਿਤ ਖਾਲਿਸਤਾਨੀ ਅਨਸਰਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹਿੰਦੂਆਂ ਨੂੰ ਖੁੱਲ੍ਹੇਆਮ ਤੰਗ ਕਰਨਾ ਆਮ ਜਿਹੀ ਗੱਲ ਹੋ ਗਈ ਹੈ।
ਇਹ ਵੀ ਪੜ੍ਹੋ : ਖੇਤ ’ਚ ਪਾਣੀ ਲਾਉਣ ਗਏ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਉਨ੍ਹਾਂ ਕਿਹਾ ਕਿ ਅਜਿਹੇ ਹਿੰਦੂਆਂ ਨੂੰ ਸੁਰੱਖਿਅਤ ਕਰਨ ਦੀ ਬਜਾਏ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਬਹੁਤ ਸਾਰੇ ਹਿੰਦੂ ਨੇਤਾਵਾਂ ਦਾ ਕਤਲ ਇਸ ਦਾ ਪ੍ਰਤੱਖ ਪ੍ਰਮਾਣ ਹੈ। ਗੋਇਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਾਰੇ ਹਿੰਦੂ ਉਸੇ ਪਾਰਟੀ ਨੂੰ ਸਮਰਥਨ ਦੇਣਗੇ, ਜੋ ਇਸ ਵਾਰ ਹਿੰਦੂ ਮੁੱਖ ਮੰਤਰੀ ਐਲਾਨਣਗੇ।