ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਖਬਰ : ਪੰਜਾਬ ਸਰਕਾਰ ਲਗਾ ਰਹੀ ਰੋਜ਼ਗਾਰ ਮੇਲਾ, ਨੌਕਰੀ ਲਈ ਇਥੇ ਕਰੋ ਰਜਿਸਟ੍ਰੇਸ਼ਨ
Friday, Aug 11, 2017 - 10:20 PM (IST)

ਜਲੰਧਰ — ਪੰਜਾਬ 'ਚ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਮਕਸਦ ਨਾਲ 21 ਤੋਂ 31 ਅਗਸਤ ਨੂੰ ਪੰਜਾਬ ਸਰਕਾਰ ਰੋਜ਼ਗਾਰ ਮੇਲੇ ਦਾ ਆਯੋਜਨ ਕਰਨ ਜਾ ਰਹੀ ਹੈ, ਜਿਸ 'ਚ ਪੂਰੇ ਸੂਬੇ ਦੇ ਨੌਜਵਾਨਾਂ ਨੂੰ ਹਿੱਸਾ ਲੈਣ ਦਾ ਮੌਕਾ ਮਿਲੇਗਾ।
ਪਹਿਲੀ ਵਾਰ ਲੱਗ ਰਿਹਾ ਸੂਬਾ ਪੱਧਰੀ ਮੇਲਾ
ਇਸ ਮੇਲੇ 'ਚ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਇੰਜੀਨੀਅਰਿੰਗ ਦੇ ਵਿਦਿਆਰਥੀਆਂ, ਆਈ. ਟੀ. ਆਈ. ਦੇ ਵਿਦਿਆਰਥੀਆਂ, ਪੌਲੀਟੈਕਨਿਕ ਦੇ ਵਿਦਿਆਰਥੀਆਂ, ਸਿੰਗਲ ਟਰੇਡ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਲਈ। www..ggnpunjab.com 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰੋ।
ਇਨ੍ਹਾਂ ਕੋਰਸਾਂ ਵਾਲੇ ਪਹੁੰਚਣ ਇਥੇ
1 ਬੀ. ਟੈਕ, ਬੀ. ਏ, ਬੀ. ਬੀ.ਏ, ਬੀ. ਕਾਮ, ਐੱਮ.ਸੀ. ਏ, ਐੱਮ. ਬੀ. ਏ. ਆਦਿ ਵਿਦਿਆਰਥੀਆਂ ਦੀ ਨਿਯੁਕਤੀ ਲਈ,
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ; ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ; ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ; ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ; ਰਿਆਤ ਬਾਹਰਾ ਯੂਨੀਵਰਸਿਟੀ, ਖਰੜ ; ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ।
2 ਪੌਲੀਟੈਕਨਿਕ ਵਿਦਿਆਰਥੀਆਂ ਦੀ ਨਿਯੁਕਤੀਆਂ ਲਈ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼, ਪਟਿਆਲਾ ; ਗੁਰੂ ਨਾਨਕ ਦੇਵ ਪੌਲੀਟੈਕਨਿਕ, ਲੁਧਿਆਣਾ ; ਐੱਸ. ਬੀ. ਐੱਸ. ਪੌਲੀਟੈਕਨਿਕ, ਫਿਰੋਜ਼ਪੁਰ
ਸਰਕਾਰੀ ਪੌਲੀਟੈਕਨਿਕ ਕਾਲਜ, ਅੰਮ੍ਰਿਤਸਰ ; ਸੀ. ਟੀ. ਪੌਲੀਟੈਕਨਿਕ, ਜਲੰਧਰ ; ਰਿਆਤ ਪੌਲੀਟੈਕਨਿਕ ਕਾਲਜ, ਰੇਲਮਾਜਰਾ,ਨਵਾਂਸ਼ਹਿਰ।
3 ਆਈ. ਟੀ. ਆਈ. ਵਿਦਿਆਰਥੀਆਂ ਦੀ ਨਿਯੁਕਤੀਆਂ ਲਈ ਸਾਰਕਾਰੀ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ, ਪਟਿਆਲਾ ; ਸਰਕਾਰੀ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ, ਲੁਧਿਆਣਾ।
4 ਸਿੰਗਲ ਟਰੇਡ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਨਿਯੁਕਤੀਆਂ ਲਈ ਸਰਕਾਰੀ ਇੰਸਟੀਚਿਊਟ ਟ੍ਰੇਨਿੰਗ ਆਫ ਲੈਦਰ ਐਂਡ ਫੂਟਵੀਅਰ ਟੈਕਨਾਲੋਜੀ, ਜਲੰਧਰ ; ਸਰਕਾਰੀ ਇੰਸਟੀਚਿਊਟ ਆਫ ਗਾਰਮੇਂਟਸ ਟੈਕਨਾਲੋਜੀ, ਅੰਮ੍ਰਿਤਸਰ ; ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕ, ਲੁਧਿਆਣਾ
ਪੰਜਾਬ ਇੰਸਟੀਚਿਊਟ ਆਫ ਟੈਕਸਟਾਈਲ ਟੈਕਨਾਲੋਜੀ ਅੰਮ੍ਰਿਤਸਰ।