ਮਾਂ ਨੂੰ ਮਿਲਾਉਣ ਦਾ ਬਹਾਨਾ ਬਣਾ ਕੇ ਭਾਣਜੀ ਨੂੰ ਨਾਲ ਲੈ ਗਿਆ ਮਾਸੜ, ਫਿਰ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

02/20/2024 3:44:52 PM

ਨਿਊ ਚੰਡੀਗੜ੍ਹ (ਮੁਨੀਸ਼) : ਮਾਸੜ ਨੇ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦਿਆਂ ਆਪਣੀ ਭਾਣਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇਕ ਦਿਨ ਦੇ ਰਿਮਾਂਡ ’ਤੇ ਹੈ। ਮਿਲੀ ਜਾਣਕਾਰੀ ਮੁਤਾਬਕ ਮਾਸੜ ਨੇ ਘਰ ਆ ਕੇ ਭਾਣਜੀ ਨੂੰ ਕਿਹਾ ਕਿ ਤੇਰੀ ਮਾਂ ਬਹੁਤ ਬਿਮਾਰ ਹੈ, ਜੋ ਪੀ. ਜੀ. ਆਈ. ’ਚ ਦਾਖ਼ਲ ਹੈ ਅਤੇ ਤੈਨੂੰ ਬੁਲਾ ਰਹੀ ਹੈ, ਇਸ ਲਈ ਮੈਂ ਤੈਨੂੰ ਲੈਣ ਆਇਆ ਹਾਂ। ਉਹ ਉਸ ਨਾਲ ਮੋਟਰਸਾਈਕਲ ’ਬੈਠ ਕੇ ਪੀ. ਜੀ. ਆਈ. ਪਹੁੰਚੀ। ਪੀ. ਜੀ. ਆਈ. ਕੋਲ ਪਹੁੰਚਣ ’ਤੇ ਉਸ ਨੇ ਕਿਹਾ ਕਿ ਉਸ ਨੇ ਕਿਸੇ ਤੋਂ ਪੈਸੇ ਲੈਣੇ ਹਨ ਤੇ ਪੈਸੇ ਇੱਥੇ ਇਲਾਜ ਲਈ ਵੀ ਕੰਮ ਆਉਂਣਗੇ। ਇਸ ਤੋਂ ਬਾਅਦ ਉਹ ਭਾਣਜੀ ਨੂੰ ਆਟੋ ’ਚ ਬਿਠਾ ਕੇ ਚੰਡੀਗੜ੍ਹ ਸੈਕਟਰ 43 ਦੇ ਬੱਸ ਅੱਡੇ ’ਤੇ ਲੈ ਗਿਆ।

ਇਹ ਵੀ ਪੜ੍ਹੋ : ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਡੀਓ ਵਾਇਰਲ

ਮਾਸੜ ਆਪਣੀ ਭਾਣਜੀ ਨੂੰ ਬੱਸ ’ਚ ਬਿਠਾ ਕੇ ਗੁਰੂਗ੍ਰਾਮ ਲਈ ਰਵਾਨਾ ਹੋਇਆ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਗੁਰੂਗਾਮ ਗਈ ਅਤੇ ਕਈ ਦਿਨ ਕਿਰਾਏ ਦੇ ਮਕਾਨ ’ਚ ਰਹੀ। ਇੱਥੇ ਉਸ ਨੂੰ ਮਾਸੜ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਇਸ ਦਾ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਗੁਰੂਗ੍ਰਾਮ ਤੋਂ ਬਾਅਦ ਉਹ ਕੁੜੀ ਨੂੰ ਜੈਪੁਰ ਲੈ ਗਿਆ, ਜਿੱਥੇ ਉਸ ਨੇ ਇਕ ਹਫ਼ਤੇ ਤੱਕ ਕਿਰਾਏ ਦੇ ਮਕਾਨ ’ਚ ਰੱਖਿਆ। ਮੌਕਾ ਦੇਖ ਕੇ ਕੁੜੀ ਉੱਥੋਂ ਭੱਜ ਗਈ ਅਤੇ ਆਪਣੇ ਪਿਤਾ ਨੂੰ ਦਿੱਲੀ ਤੋਂ ਲੈ ਕੇ ਜਾਣ ਲਈ ਬੁਲਾਇਆ। ਇਸ ਤੋਂ ਬਾਅਦ ਉਹ ਦਿੱਲੀ ਪਹੁੰਚ ਗਈ ਅਤੇ ਉੱਥੋਂ ਉਸ ਦਾ ਪਰਿਵਾਰ ਉਸ ਨੂੰ ਲੈ ਗਿਆ। ਉਸ ਨੇ ਸਾਰੀ ਕਹਾਣੀ ਆਪਣੇ ਮਾਤਾ-ਪਿਤਾ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕੀਤੇ ਅਤੇ ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ.ਐੱਚ.ਓ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ : ਮਾਲੇਰਕੋਟਲਾ ’ਚ ਪੁਲਸ ਦੀ ਵੱਡੀ ਕਾਰਵਾਈ, 41 ਮੁਲਜ਼ਮ ਕੀਤੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News