''ਅੰਕਲ ਮੈਨੂੰ ਮੁਆਫ਼ ਕਰ ਦਿਓ...'', 55 ਸਾਲਾ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰ ਸੱਦ ਕੇ ਕੀਤੀਆਂ ਅਸ਼ਲੀਲ ਹਰਕਤਾਂ

Saturday, Aug 31, 2024 - 05:19 AM (IST)

''ਅੰਕਲ ਮੈਨੂੰ ਮੁਆਫ਼ ਕਰ ਦਿਓ...'', 55 ਸਾਲਾ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰ ਸੱਦ ਕੇ ਕੀਤੀਆਂ ਅਸ਼ਲੀਲ ਹਰਕਤਾਂ

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿੱਥੇ ਇਕ 55 ਸਾਲਾ ਵਿਅਕਤੀ ਵੱਲੋਂ 6 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਹਨ। ਪੁਲਸ ਵਲੋਂ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਸੁਖਵਿੰਦਰ ਸਿੰਘ (55) ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਕੁੜੀ ਦੀ ਮਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਇੱਕ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸ ਦੀ ਸਭ ਤੋਂ ਛੋਟੀ 6 ਸਾਲਾ ਕੁੜੀ ਮਮਤਾ (ਕਾਲਪਨਿਕ ਨਾਂ) ਇੱਕ ਸਕੂਲ ਵਿਚ ਐੱਲ.ਕੇ.ਜੀ. ’ਚ ਪੜ੍ਹਦੀ ਹੈ। 

ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ

ਬਿਆਨਕਰਤਾ ਅਨੁਸਾਰ ਉਸ ਦੀ ਧੀ ਨੇੜੇ ਹੀ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਗਈ ਅਤੇ ਉੱਥੇ ਖੇਡਣ ਲੱਗ ਪਈ। ਜਦੋਂ ਉਸ ਦੀ ਕੁੜੀ ਘਰ ਵਾਪਸ ਆਈ ਤਾਂ ਉਸ ਨੇ ਰੋਂਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ। ਉਹ ਘਰ ’ਚ ਇਕੱਲਾ ਸੀ ਤੇ ਉਸ ਨੂੰ ਮੰਜੇ ’ਤੇ ਲਿਟਾ ਕੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ। 

ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਡਰ ਕੇ ਕਿਹਾ ਕਿ ਅੰਕਲ ਮੈਨੂੰ ਮੁਆਫ਼ ਕਰ ਦਿਓ ਅਤੇ ਉਹ ਉੱਥੋਂ ਭੱਜ ਕੇ ਰੋਂਦੀ ਹੋਈ ਘਰ ਆ ਗਈ। ਪੁਲਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ 55 ਸਾਲਾ ਵਿਅਕਤੀ ਵਲੋਂ 6 ਸਾਲਾ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਇਲਾਕੇ ਦੇ ਲੋਕ ਉਸ ਦੀ ਨਿੰਦਾ ਕਰ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਿਅਕਤੀ ਨੇ ਨਸ਼ੇ ਦੀ ਹਾਲਤ ਵਿਚ ਇਹ ਘਿਨੌਣੀ ਹਰਕਤ ਕੀਤੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ 61 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News