ਤਰਨਤਾਰਨ: ਟੈਂਡਰ ਨੂੰ ਲੈ ਕੇ 2 ਮਜ਼ਦੂਰ ਧਿਰਾਂ 'ਚ ਝੜਪ, ਪੁਲਸ ਨੇ ਕੀਤਾ ਲਾਠੀਚਾਰਜ
Thursday, Apr 19, 2018 - 06:13 PM (IST)

ਤਰਨਤਾਰਨ (ਰਾਜੂ)— ਤਰਨਤਾਰਨ ਵੀਰਵਾਰ ਸਵੇਰੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਦੋ ਮਜ਼ਦੂਰ ਧਿਰ ਆਪਸ 'ਚ ਭਿੜ ਗਏ। ਦਰਅਸਲ ਮਜ਼ਦੂਰ ਢੋਆ-ਢੁਆਈ ਦੇ ਟੈਂਡਰ ਨੂੰ ਲੈ ਕੇ ਇਕੱਠੇ ਹੋਏ ਸਨ, ਜਿਸ ਦੌਰਾਨ 2 ਮਜ਼ਦੂਰਾਂ 'ਚ ਬਹਿਸ ਛਿੜ ਗਈ।
ਇਸ ਨਾਲ ਗੁੱਸੇ 'ਚ ਆਏ ਮਜ਼ਦੂਰਾਂ ਨੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਦੋਹਾਂ ਧਿਰਾਂ 'ਚ ਹੋਈ ਬਹਿਸ ਇੰਨੀ ਵੱਧ ਗਈ ਕਿ ਪੁਲਸ ਨੂੰ ਲਾਠੀਚਾਰਜ ਤੱਕ ਕਰਨਾ ਪਿਆ। ਮਜਬੂਰਨ ਡੀ. ਐੱਸ. ਪੀ. ਸਤਨਾਮ ਸਿੰਘ ਅਤੇ ਥਾਣਾ ਸਿਟੀ ਦੇ ਐੱਸ. ਆਈ. ਮਨਜਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੂੰ ਮਜ਼ਦੂਰਾਂ 'ਤੇ ਜ਼ਬਰਦਸਤ ਲਾਠੀਚਾਰਜ ਕਰਨਾ ਪਿਆ ਨਹੀ ਤਾਂ ਇਕ ਵੱਡੀ ਤ੍ਰਾਸਦੀ ਹੋ ਜਾਣੀ ਸੀ। ਪੁਲਸ ਵੱਲੋਂ ਕੀਤੇ ਗਏ ਲਾਠੀ ਚਾਰਜ ਦੌਰਾਨ 3 ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੱਲਾ ਮਜ਼ਦੂਰ ਯੂਨੀਅਨ ਦੇ ਮਜ਼ਦੂਰ ਪਿਛਲੇ ਇਕ ਹਫਤੇ ਤੋਂ ਲਗਾਤਾਰ ਹੜਤਾਲ 'ਤੇ ਆ ਰਹੇ ਸਨ ਕਿ ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਫੂਡ ਕੰਟਰੋਲਰ ਦਰਮਿਆਨ ਹੋਈ ਗੱਲਾ ਮਜ਼ਦੂਰ ਦੀ ਮੀਟਿੰਗ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ ਸੀ ਕਿ ਵੀਰਵਾਰ ਠੇਕੇਦਾਰ ਔਰਤ ਸੋਨੀਆ ਮੱਟੂ ਦੀ ਅਗਵਾਈ 'ਚ ਮਜ਼ਦੂਰ ਜਦੋਂ ਪੁਲਸ ਦੀ ਹਾਜ਼ਰੀ 'ਚ ਆਪਣੇ ਕੰਮ ਕਾਜ 'ਤੇ ਆਏ ਤਾਂ ਅੱਗੇ ਖੜ੍ਹੇ ਗੱਲਾ ਮਜ਼ਦੂਰ ਯੂਨੀਅਨ ਦੇ ਮਜ਼ਦੂਰ ਦਰਮਿਆਨ ਜ਼ਬਰਦਸਤ ਟਕਰਾਅ ਹੋ ਗਿਆ ਪੁਲਸ ਨੇ ਕਾਫੀ ਟਕਰਾਅ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲਾ ਮਜ਼ਦੂਰ ਯੂਨੀਅਨ ਦੇ ਮੈਂਬਰ ਜ਼ਿਆਦਾ ਹੋਣ ਕਾਰਨ ਟਕਰਾਅ ਹੋ ਗਿਆ।
ਪੁਲਸ ਨੂੰ ਜ਼ਬਰਦਸਤ ਲਾਠੀ ਚਾਰਜ ਕਰਨਾ ਪਿਆ ਫਿਰ 'ਚ 3 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਚੋਂ ਇਕ ਵਿਅਕਤੀ ਪ੍ਰਤਾਪ ਸਿੰਘ ਜੋ ਕਿਸੇ ਦੁਕਾਨ 'ਤੇ ਕੰਮ ਕਰਦਾ ਸੀ, ਚਾਹ ਵਾਲੀ ਦੁਕਾਨ ਤੇ ਚਾਹ ਲੈਣ ਆਇਆ ਸੀ ਲਾਠੀ ਚਾਰਜ ਦੌਰਾਨ ਪੁਲਸ ਦੇ ਅੜਿਕੇ ਆ ਗਿਆ ਅਤੇ ਉਸ ਦੀ ਬਾਹ ਟੁੱਟ ਗਈ। ਲਾਠੀ ਚਾਰਜ ਉਪਰੰਤ ਗੱਲਾ ਮਜ਼ਦੂਰ ਯੂਨੀਅਨ ਨੇ ਠੇਕੇਦਾਰ ਸੋਨੀਆ ਮੱਟੂ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੇ ਗੱਲਾ ਮਜ਼ਦੂਰ ਯੂਨੀਅਨ ਨਾਲ ਘੱਟ ਰੇਟ ਦਾ ਟੈਂਡਰ ਪਾ ਕੇ ਧੱਕਾ ਕੀਤਾ ਸੀ। ਦੂਜੇ ਪਾਸੇ ਸੋਨੀਆ ਮੱਟੂ ਨੇ ਕਿਹਾ ਕਿ ਮੈਂ ਕਾਨੂੰਨੀ ਪ੍ਰਕਿਰਿਆ ਨਾਲ ਟੈਂਡਰ ਲਿਆ ਹੈ। ਘਟਨਾ ਦੇ ਵਕਤ ਐੱਸ. ਡੀ. ਐੱਮ ਤਰਨਤਾਰਨ, ਜਿਲਾ ਫੂਡ ਕੰਟਰੋਲਰ ਤਰਨਤਾਰਨ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਹਾਜ਼ਰ ਸਨ। ਸਮਾਚਾਰ ਲਿਖੇ ਜਾਣ ਤੱਕ ਫੂਡ ਸਪਲਾਈ ਦੇ ਗੁਦਾਮ ਅਤੇ ਦਫਤਰ ਪੁਲਸ ਛਾਉਣੀ ਬਣਿਆ ਹੋਇਆ ਸੀ।