ਪਾਕਿਸਤਾਨ ਦੇ ਸਰਬੰਦ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, DSP ਸਣੇ 2 ਗਾਰਡਾਂ ਦੀ ਮੌਤ

Saturday, Jan 14, 2023 - 02:45 PM (IST)

ਪਾਕਿਸਤਾਨ ਦੇ ਸਰਬੰਦ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, DSP ਸਣੇ 2 ਗਾਰਡਾਂ ਦੀ ਮੌਤ

ਗੁਰਦਾਸਪੁਰ/ਪੇਸ਼ਾਵਰ (ਵਿਨੋਦ)- ਪੇਸ਼ਾਵਰ ਦੇ ਬਾਹਰੀ ਇਲਾਕੇ ’ਚ ਦੇਰ ਰਾਤ ਪੁਲਸ ਸਟੇਸ਼ਨ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦਾ ਪਿੱਛਾ ਕਰ ਰਹੇ ਡੀ.ਐੱਸ.ਪੀ ਸਮੇਤ ਉਸ ਦੇ ਦੋ ਗਾਰਡ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ। ਅੱਤਵਾਦੀ ਅਫ਼ਗਾਨਿਸਤਾਨ ਤੋਂ ਪਾਕਿਸਤਾਨ ’ਚ ਦਾਖ਼ਲ ਹੋਏ ਸਨ ਅਤੇ ਬਾਅਦ 'ਚ ਵਾਪਸ ਅਫ਼ਗਾਨਿਸਤਾਨ ਭੱਜ ਗਏ।

ਇਹ ਵੀ ਪੜ੍ਹੋ- 8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਛਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਸੂਤਰਾਂ ਅਨੁਸਾਰ ਮਾਰੇ ਗਏ ਡੀ.ਐੱਸ.ਪੀ ਦਾ ਨਾਮ ਸਰਦਾਰ ਹੁਸੈਨ ਅਤੇ ਉਨ੍ਹਾਂ ਦੇ ਨਾਲ ਮਾਰੇ ਗਏ ਸਕਿਊਰਿਟੀ ਗਾਰਡਾਂ ਦਾ ਨਾਮ ਇਰਸ਼ਾਦ ਅਤੇ ਜਹਾਨਬੇਗ ਹੈ। ਅੱਤਵਾਦੀਆਂ ਨੇ ਇਸ ਸਰਬੰਦ ਪੁਲਸ ਸਟੇਸ਼ਨ ’ਤੇ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 2 ਵਜੇ ਹਮਲਾ ਕੀਤਾ। ਇਹ ਪੁਲਸ ਸਟੇਸ਼ਨ ਕਬਾਇਲੀ ਇਲਾਕੇ ਦੇ ਬਾਰਾ ਇਲਾਕੇ ’ਚ ਹੈ। ਅੱਤਵਾਦੀਆਂ ਨੇ ਆਧੁਨਿਕ ਹਥਿਆਰਾਂ ਦਾ ਪ੍ਰਯੋਗ ਕੀਤਾ। ਪੁਲਸ ਸਟੇਸ਼ਨ 'ਤੇ ਗੋਲੀਬਾਰੀ ਕਰਨ ਦੇ ਬਾਅਦ ਅੱਤਵਾਦੀਆਂ ਦਾ ਪਿੱਛਾ ਕਰਨ 'ਤੇ ਇਹ ਅਧਿਕਾਰੀ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News