ਐਕਟਿਵਾ ਤੇ ਬੱਸ ਦੀ ਟੱਕਰ ’ਚ 2 ਭਰਾ ਗੰਭੀਰ ਜ਼ਖ਼ਮੀ
Sunday, Jul 29, 2018 - 01:12 AM (IST)
ਸੈਲਾ ਖੁਰਦ, (ਅਰੋਡ਼ਾ)- ਮੇਨ ਰੋਡ ’ਤੇ ਬਾਬਾ ਅੌਗਡ਼ ਮੰਦਰ ਦੇ ਕੋਲ ਇਕ ਰੋਡਵੇਜ਼ ਦੀ ਬੱਸ ਤੇ ਐਕਟਿਵਾ ਵਿਚਕਾਰ ਹੋਈ ਟੱਕਰ ’ਚ 2 ਭਰਾਵਾਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਤੇ ਜੀਵਨ ਸਿੰਘ ਪੁੱਤਰ ਅਵਤਾਰ ਸਿੰਘ, ਜੋ ਕਿ ਬਾਈਕ ਰਿਪੇਅਰ ਦੀ ਦੁਕਾਨ ਕਰਦੇ ਹਨ। ਦੋਵੇਂ ਭਰਾ ਐਕਟਿਵਾ ’ਤੇ ਸਵਾਰ ਹੋ ਕੇ ਮਾਹਿਲਪੁਰ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਰੋਡਵੇਜ਼ ਪਨਬੱਸ ਦੀ ਬੱਸ ਨਾਲ ਉਨ੍ਹਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਹਰਿੰਦਰ ਨੂੰ ਜਲੰਧਰ ਦੇ ਹਸਪਤਾਲ ਅਤੇ ਜੀਵਨ ਨੂੰ ਨਵਾਂਸ਼ਹਿਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
