ਮੋਗਾ ਦੇ SSP ਦੀ ਵੱਡੀ ਕਾਰਵਾਈ, SHO ਸਮੇਤ ਦੋ ਏ.ਐੱਸ.ਆਈ. ਕੀਤੇ ਸਸਪੈਂਡ

Saturday, Apr 09, 2022 - 06:36 PM (IST)

ਮੋਗਾ ਦੇ SSP ਦੀ ਵੱਡੀ ਕਾਰਵਾਈ, SHO ਸਮੇਤ ਦੋ ਏ.ਐੱਸ.ਆਈ. ਕੀਤੇ ਸਸਪੈਂਡ

ਮੋਗਾ (ਗੋਪੀ)— ਡਿਊਟੀ ’ਚ ਕੋਤਾਹੀ ਵਰਤਣ ਅਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਮੋਗਾ ਦੇ ਐੱਸ. ਐੱਸ. ਪੀ. ਨੇ ਆਪਣੇ ਹੀ ਮੁਲਾਜ਼ਮਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਮੋਗਾ ਨੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਗੈਂਗਸਟਰ ਹਰਜੀਤ ਸਿੰਘ ਉਰਫ਼ ਪੇਂਟਾ ਦੇ ਮਾਮਲੇ 'ਚ ਡਿਊਟੀ ਵਿਚ ਕੋਤਾਹੀ ਵਰਤਣ ਨੂੰ ਲੈ ਕੇ ਬਾਘਾਪੁਰਾਣਾ ਦੇ ਐੱਸ. ਐੱਚ. ਓ. ਰਹੇ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੈ। ਇਸ ਦੇ ਨਾਲ ਹੀ ਦੋ ਏ. ਐੱਸ. ਆਈ. ਨੂੰ ਵੀ ਸਸਪੈਂਡ ਕੀਤਾ ਹੈ। ਇਕ ਏ. ਐੱਸ. ਆਈ. ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਸਹੀ ਪਾਏ ਜਾਣ ’ਤੇ ਸਸਪੈਂਡ ਕੀਤਾ ਗਿਆ ਹੈ ਅਤੇ ਦੂਜੇ ਏ. ਐੱਸ. ਆਈ. ਨੂੰ ਡਿਊਟੀ ’ਚ ਕੋਤਾਹੀ ਵਰਤਣ ਦੇ ਦੋਸ਼ ’ਚ ਸਸਪੈਂਡ ਕੀਤਾ ਗਿਆ ਹੈ। ਸਸਪੈਂਡ ਕੀਤੇ ਗਏ ਏ. ਐੱਸ. ਆਈ. ’ਚ ਬਿਲਾਸਪੁਰ ਪੁਲਸ ਚੌਂਕੀ ਦੇ ਬਲਵੀਰ ਸਿੰਘ ਅਤੇ ਥਾਣਾ ਬਧਨੀ ਕਲਾਂ ਦੇ ਗੁਰਦੇਵ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ: ਬਠਿੰਡਾ ਪੁੱਜੇ CM ਭਗਵੰਤ ਮਾਨ ਨੇ ਕਿਹਾ- ਅਜਿਹੀ ਪਲਾਨਿੰਗ ਕਰਾਂਗੇ ਕਿ ਅੰਗਰੇਜ਼ ਵੀ ਇਥੇ ਨੌਕਰੀਆਂ ਮੰਗਣ ਆਉਣਗੇ 

ਜ਼ਿਕਰਯੋਗ ਹੈ ਕਿ ਮੋਗਾ ਪੁਲਸ ਨੇ ਬੀਤੀ 2 ਅਪ੍ਰੈਲ ਨੂੰ ਦਿਨ-ਦਿਹਾੜੇ ਪਿੰਡ ਮਾੜੀ ਮੁਸਤਫ਼ਾ ਨਿਵਾਸੀ ਬੀ ਕੈਟਾਗਿਰੀ ਦੇ ਗੈਂਗਸਟਰ ਦੱਸੇ ਜਾ ਰਹੇ ਹਰਜੀਤ ਸਿੰਘ ਉਰਫ਼ ਪੇਂਟਾ ਦੇ ਕਤਲ ਮਾਮਲੇ ਵਿਚ ਇਕ ਮਹਿਲਾ ਸਮੇਤ 2 ਨੂੰ ਬੀਤੇ ਦਿਨ ਕਾਬੂ ਕੀਤਾ ਗਿਆ ਹੈ, ਜਦਕਿ 3 ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਸ ਨੇ ਕਾਬੂ ਕੀਤੇ ਦੋਸ਼ੀਆਂ ਤੋਂ ਇਕ 12 ਬੋਰ ਦੇਸੀ ਪਿਸਤੌਲ, ਦੋ ਕਾਰਤੂਸ ਅਤੇ ਵਾਰਦਾਤ ਦੇ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਬੀਤੇ ਦਿਨ ਆਈ. ਜੀ. ਫਰੀਦਕੋਟ ਰੇਂਜ ਪੀ. ਕੇ. ਯਾਦਵ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਐੱਸ. ਐੱਸ. ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਨੂੰ ਜਾਂਚ ਲਈ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ।
 

ਇਹ ਵੀ ਪੜ੍ਹੋ: ਜਪਾਨ ਤੋਂ ਪਰਤੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News