GT ਰੋਡ 'ਤੇ ਵਾਪਰਿਆ ਹਾਦਸਾ, ਪੁਲ ਤੋਂ ਹੇਠਾਂ ਡਿੱਗਾ ਕੱਚ ਦੀਆਂ ਬੋਤਲਾਂ ਨਾਲ ਭਰਿਆ ਟਰੱਕ

Saturday, May 13, 2023 - 11:52 PM (IST)

GT ਰੋਡ 'ਤੇ ਵਾਪਰਿਆ ਹਾਦਸਾ, ਪੁਲ ਤੋਂ ਹੇਠਾਂ ਡਿੱਗਾ ਕੱਚ ਦੀਆਂ ਬੋਤਲਾਂ ਨਾਲ ਭਰਿਆ ਟਰੱਕ

ਮੋਗਾ (ਕਸ਼ਿਸ਼ ਸਿੰਗਲਾ) : ਲੁਧਿਆਣਾ ਜੀਟੀ ਰੋਡ 'ਤੇ ਬੀਤੀ ਰਾਤ ਸ਼ਰਾਬ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਸੰਤੁਲਨ ਵਿਗੜਨ ਕਾਰਨ ਫਲਾਈਓਵਰ ਤੋਂ ਹੇਠਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਥਾਂ 'ਤੇ ਟਰੱਕ ਡਿੱਗਾ, ਉਸ ਦੇ ਬਿਲਕੁਲ ਨਾਲ ਪੈਟਰੋਲ ਪੰਪ ਸੀ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਦਸਾ ਰਾਤ ਕਰੀਬ 11.30 ਤੋਂ 12 ਵਜੇ ਵਾਪਰਿਆ ਪਰ 24 ਘੰਟੇ ਬੀਤ ਜਾਣ 'ਤੇ ਵੀ ਨਾ ਤਾਂ ਟਰੱਕ ਨੂੰ ਰਸਤੇ 'ਚੋਂ ਹਟਾਇਆ ਗਿਆ ਤੇ ਨਾ ਕੱਚ ਚੁੱਕਿਆ ਗਿਆ।

ਇਹ ਵੀ ਪੜ੍ਹੋ : ਅਜਬ-ਗਜ਼ਬ : 72 ਸਾਲ ਦੀ ਉਮਰ ’ਚ ਕੀਤੀ ਗ੍ਰੈਜੂਏਸ਼ਨ, 98 ਸਾਲਾ ਮਾਂ ਦੇ ਸਾਹਮਣੇ ਮਿਲੀ ਡਿਗਰੀ

PunjabKesari

ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਵੱਲੋਂ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੱਕ ਡਰਾਈਵਰ ਜੁਲਜ਼ਰ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਕੱਚ ਭਰ ਕੇ ਹਰਿਦੁਆਰ ਰਿਸ਼ੀਕੇਸ਼ ਵੱਲ ਜਾ ਰਿਹਾ ਸੀ, ਜਦੋਂ ਉਹ ਮੋਗਾ ਦੇ ਪਿੰਡ ਘੱਲ ਕਲਾਂ ਕੋਲ ਪਹੁੰਚਿਆ ਤਾਂ ਅਚਾਨਕ ਟਰੱਕ ਦੀ ਕਮਾਨੀ ਟੁੱਟਣ ਦੀ ਅਵਾਜ਼ ਆਈ, ਜਦ ਉਸ ਨੇ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਿਆ, ਜਿਸ ਦੇ ਨਾਲ ਗੱਡੀ 'ਚ ਪਿਆ ਕੱਚ ਸੜਕ 'ਤੇ ਖਿੱਲਰ ਗਿਆ। ਟਰੱਕ ਡਰਾਈਵਰ ਨੇ ਇਸ ਦੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ। ਡਰਾਈਵਰ ਨੇ ਇਹ ਵੀ ਦੱਸਿਆ ਕਿ ਜਿਹੜੇ ਇਲਜ਼ਾਮ ਉਸ ਉੱਪਰ ਲੱਗੇ ਹਨ, ਉਹ ਬਿਲਕੁਲ ਬੇਬੁਨਿਆਦ ਹਨ, ਉਹ ਨਸ਼ਾ ਨਹੀਂ ਕਰਦਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News