ਟਰਾਲੀ ''ਚ ਮੋਟਰਸਾਈਕਲ ਵੱਜਣ ਨਾਲ ਨੌਜਵਾਨ ਦੀ ਮੌਤ
Monday, Jan 08, 2018 - 04:25 PM (IST)
ਬਟਾਲਾ (ਸੈਂਡੀ, ਸਾਹਿਲ) - ਬੀਤੀ ਦੇਰ ਸ਼ਾਮ ਸੜਕ ਕਿਨਾਰੇ ਖੜ੍ਹੀ ਟਰਾਲੀ 'ਚ ਮੋਟਰਸਾਈਕਲ ਵੱਜਣ ਨਾਲ ਇਕ ਨੌਜਵਾਨ ਦੀ ਮੌਤ ਅਤੇ ਉਸ ਦੇ ਸਾਥੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਨਸੀਬ ਮਸੀਹ ਪੁੱਤਰ ਨਿਸ਼ਾਨ ਮਸੀਹ ਤੇ ਪ੍ਰੇਮ ਮਸੀਹ ਪੁੱਤਰ ਬਚਨ ਮਸੀਹ ਵਾਸੀ ਚੌਧਰੀਵਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਮਹਿਤਾ ਤੋਂ ਕੰਮ ਕਰ ਕੇ ਘਰ ਵਾਪਸ ਆ ਰਹੇ ਸੀ ਕਿ ਜਦੋਂ ਇਹ ਆਪਣੇ ਪਿੰਡ ਨੂੰ ਮੁੜ ਕੇ ਡ੍ਰੇਨ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਸੜਕ ਕਿਨਾਰੇ ਖੜ੍ਹੀ ਟਰਾਲੀ, ਜਿਸ 'ਚ ਲੱਕੜ ਲੱਦੀ ਹੋਈ ਸੀ, ਅਚਾਨਕ ਮੋਟਰਸਾਈਕਲ ਬੇਕਾਬੂ ਹੁੰਦਾ ਹੋਇਆ ਟਰਾਲੀ 'ਚ ਵੱਜ ਗਿਆ, ਜਿਸ ਨਾਲ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਨਸੀਬ ਮਸੀਹ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ।
