ਪੰਜਾਬ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਹੀ ਸਮੇਂ ''ਤੇ ਲਿਆ ਫ਼ੈਸਲਾ : ਤ੍ਰਿਪਤ ਰਜਿੰਦਰ ਬਾਜਵਾ
Monday, Jun 29, 2020 - 06:22 PM (IST)
ਗੋਰਾਇਆ (ਮੁਨੀਸ਼ ਬਾਵਾ)— ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਸੂਬੇ 'ਚ ਫੈਲਣ ਤੋਂ ਰੋਕਣ ਲਈ ਸਹੀ ਸਮੇਂ 'ਤੇ ਲੋੜੀਂਦੇ ਕਦਮ ਉਠਾਏ ਗਏ, ਜਿਸ ਸਦਕਾ ਪੰਜਾਬ ਦੀ ਸਥਿਤੀ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਬਹੁਤ ਵਧੀਆ ਹੈ। ਬਾਜਵਾ ਨਾਲ ਚੇਅਰਮੈਨ ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਵੀ ਨੂਰਮਹਿਲ ਦੇ ਪਿੰਡ ਭੰਗਾਲਾ ਵਿਖੇ ਮੌਜੂਦ ਸਨ ਅਤੇ ਉਨਾਂ ਵੱਲੋਂ ਪ੍ਰੀ ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੇ ਮਾਡਲ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ ਉਭਰਦੇ ਇਸ ਪੰਜਾਬੀ ਗਾਇਕ ਦੀ ਹੋਈ ਮੌਤ
ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਣ, ਸਮਾਜਿਕ ਦੂਰੀ ਅਤੇ ਹੱਥ ਧੋਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਕਰਫ਼ਿਊ ਲਗਾਇਆ ਅਤੇ ਇਹ ਕੋਵਿਡ-19 ਨੂੰ ਫੈਲਣ ਤੋਂ ਰੋਕਣ 'ਚ ਬਹੁਤ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਾਰਚ 'ਚ 80 ਟੈਸਟ ਪ੍ਰਤੀ ਦਿਨ ਤੋਂ ਵਧਾ ਕੇ ਹੁਣ ਸਰਕਾਰੀ ਖੇਤਰ 'ਚ 6000 ਟੈਸਟ ਰੋਜ਼ਾਨਾ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਹੁਣ ਆਈ. ਸੀ. ਐੱਮ. ਆਰ. ਤੋਂ ਅਧਿਕਾਰਤ 16 ਨਿੱਜੀ ਲੈਬਾਂ ਕੋਵਿਡ-19 ਦੇ ਟੈਸਟ ਕਰਨ ਲਈ ਮੌਜੂਦ ਹਨ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ
ਬਾਜਵਾ ਨੇ ਦੱਸਿਆ ਕਿ ਪੰਜਾਬ 'ਚ 10 ਲੱਖ ਲੋਕਾਂ ਪਿੱਛੇ ਔਸਤ 8026 ਟੈਸਟ ਕੀਤੇ ਜਾ ਰਹੇ ਹਨ ਜਦਕਿ ਦੇਸ 'ਚ ਇਸ ਦੀ ਔਸਤ 10 ਲੱਖ ਲੋਕਾਂ ਪਿੱਛੇ 5160 ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ 'ਚ ਰਿਕਰਵੀ ਦਰ 69 ਫੀਸਦੀ ਹੈ ਜਦਕਿ ਦੇਸ਼ 'ਚ 57 ਫੀਸਦੀ ਹੈ। ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਕੋਵਿਡ-19 ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਹੀ 'ਮਿਸ਼ਨ ਫ਼ਤਿਹ' ਦੇ ਰੂਪ 'ਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਦੌਰੇ ਦੌਰਾਨ ਸ੍ਰੀ ਬਾਜਵਾ ਵੱਲੋਂ ਸਿੰਚਾਈ ਦੇ ਉਦੇਸ਼ ਨਾਲ ਪਾਣੀ ਦੀ ਢੁੱਕਵੀਂ ਵਰਤੋਂ ਲਈ ਪ੍ਰੀ ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੀ ਕਾਰਜਪ੍ਰਣਾਲੀ 'ਤੇ ਤੱਸਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰੀ ਕਾਸਟ ਪੈਰਾਬੋਲਿਕ ਬਲਾਕ ਨੂੰ ਵਿਛਾਉਣ 'ਤੇ ਆਉਣ ਵਾਲੀ ਕੀਮਤੀ ਰਵਾਇਤੀ ਪ੍ਰਣਾਲੀ ਤੋਂ ਬਹੁਤ ਘੱਟ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਉਪ ਮੰਡਲ ਮੈਜਿਸਟਰੇਟ ਫਿਲੌਰ ਵਿਨੀਤ ਕੁਮਾਰ, ਮੇਨੈਜਿੰਗ ਡਾਇਰੈਕਟਰ ਬਰਜਿੰਦਰ ਪਾਲ ਸਿੰਘ, ਸੁਪਰਡੰਟ ਇੰਜੀਨੀਅਰ ਸ਼ਮੀ ਸਿੰਗਲਾ ਅਤੇ ਹੋਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 21ਵੀਂ ਮੌਤ, 75 ਸਾਲਾ ਬੀਬੀ ਨੇ ਤੋੜਿਆ ਦਮ