ਪਵਿੱਤਰ ਗਾਂ ਵਾਲੇ ਬਿਆਨ ''ਤੇ ਬਾਜਵਾ ਦੇ ਹੱਕ ''ਚ ਨਿਤਰੀ ''ਆਪ''

Friday, Jul 19, 2019 - 04:40 PM (IST)

ਪਵਿੱਤਰ ਗਾਂ ਵਾਲੇ ਬਿਆਨ ''ਤੇ ਬਾਜਵਾ ਦੇ ਹੱਕ ''ਚ ਨਿਤਰੀ ''ਆਪ''

ਚੰਡੀਗੜ੍ਹ : ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਗਾਂ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ ਆਮ ਆਦਮੀ ਪਾਰਟੀ ਨੇ ਵੀ ਆਪਣੀ ਸਹਿਮਤੀ ਜਤਾਈ ਹੈ। ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਨੇਤਾ ਅਮਨ ਅਰੋੜਾ ਦਾ ਕਹਿਣਾ ਹੈ ਕਿ ਗਾਂ ਦੀ ਪਰਿਭਾਸ਼ਾ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਵਿਦੇਸ਼ੀ ਨਸਲਾਂ ਦੀਆਂ ਗਾਵਾਂ ਸੰਬਧੀ ਕੋਈ ਫੈਸਲਾ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਤ੍ਰਿਪਤ ਰਾਜਿੰਦਰ ਬਾਜਵਾ ਨੇ ਗਊ ਰੱਖਿਆ ਤੋਂ ਪਵਿੱਤਰ ਗਾਂ ਦੀ ਪਰਿਭਾਸ਼ਾ ਪੁੱਛੀ ਸੀ। ਉਨ੍ਹਾਂ ਕਿਹਾ ਕਿ ਗਊਆਂ ਦੀ ਰੱਖਿਆ ਲਈ ਪੰਜਾਬ ਸਰਕਾਰ ਵਚਨਬੱਧ ਹੈ ਪਰ ਹਰ ਗਾਂ ਦੀ ਪਵਿੱਤਰ ਗਾਂ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਜਾ ਸਕਦਾ ਹੈ।


author

Babita

Content Editor

Related News