ਸਿੱਧੂ ਮੂਸੇਵਾਲਾ ਨੂੰ 5 ਇੰਚ ਉੱਚੀ ਮਿੱਟੀ ਦੀ ਮੂਰਤੀ ਬਣਾ ਕੇ ਦਿੱਤੀ ਸ਼ਰਧਾਂਜਲੀ

06/08/2022 2:13:10 PM

ਰਾਮਾਂ ਮੰਡੀ (ਪਰਮਜੀਤ) : ਨਾਮਵਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਬੀਤੇ ਦਿਨੀਂ ਗੋਲੀਆ ਮਾਰ ਕੇ ਕੀਤੇ ਗਏ ਕਤਲ ’ਤੇ ਰਾਮਾਂ ਮੰਡੀ ਦੇ ਉੱਘੇ ਹਸ਼ਤ ਸ਼ਿਲਪਕਾਰ ਰਾਮਪਾਲ ਬਹਿਣੀਵਾਲ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਰਾਮਾਂ ਮੰਡੀ ਤੋਂ ਕਰੀਬ 30 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਮੂਸੇਵਾਲਾ ਵਿਖੇ ਸਿੱਧੂ ਮੂਸੇਵਾਲਾ ਨਮਿੱਤ ਰੱਖੇ ਗਏ ਪਾਠ ਅਤੇ ਸ਼ਰਧਾਂਜਲੀ ਸਮਾਰੋਹ ਨੂੰ ਸਮਰਪਿਤ ਅੱਜ ਰਾਮਾਂ ਮੰਡੀ ਦੇ ਮੂਰਤੀਕਾਰ ਰਾਮਪਾਲ ਬਹਿਣੀਵਾਲ ਨੇ ਮੂਸੇਵਾਲਾ ਦੀ ਪੰਜਾਬ ਦੀ ਮਿੱਟੀ ਨਾਲ 5 ਇੰਚ ਉੱਚੀ ਫੇਸ ਮਾਡਲਿੰਗ ਬਣਾ ਕੇ ਵੱਖਰੇ ਅੰਦਾਜ਼ ਵਿਚ ਸ਼ਰਧਾਂਜਲੀ ਭੇਟ ਕੀਤੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ

ਬਹਿਣੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ 5 ਇੰਚ ਉੱਚੀ ਮੂਰਤੀ 6 ਦਿਨਾਂ ਵਿਚ ਤਿਆਰ ਕੀਤੀ ਹੈ। ਉਨ੍ਹਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਭਾਰਤ ਵਿਚ ਨਹੀਂ, ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬ ਦਾ ਅਤੇ ਆਪਣੇ ਪਿੰਡ ਮੂਸੇ ਦਾ ਵੱਡੀ ਪੱਧਰ ’ਤੇ ਨਾਂ ਰੌਸ਼ਨ ਕੀਤਾ ਹੈ। ਸਿੱਧੂ ਮੂਸੇਵਾਲਾ ਜੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਨ, ਉਹ ਹਮੇਸ਼ਾ ਹੀ ਭਾਰਤੀ ਲੋਕਾਂ ਅਤੇ ਵਿਦੇਸ਼ਾਂ ’ਚ ਰਹਿੰਦੇ ਲੋਕਾਂ ਦੇ ਦਿਲਾਂ ’ਚ ਵਸਦੇ ਰਹਿਣਗੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ‘ਕੇਕੜਾ’ 11 ਦਿਨਾਂ ਦੇ ਰਿਮਾਂਡ ’ਤੇ, ਜਾਂਚ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਜੋ ਅੱਜ ਸਿੱਧੂ ਮੂਸੇਵਾਲਾ ਦੀ ਮਿੱਟੀ ਨਾਲ ਮੂਰਤੀ ਤਿਆਰ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਹੈ, ਇਸ ਮੂਰਤੀ ਉਪਰ ਉਨ੍ਹਾਂ ਨੇ 5911 ਦਾ ਜ਼ਿਕਰ ਕੀਤਾ ਹੈ, ਕਿਉਂਕਿ ਸਿੱਧੂ ਮੂਸੇਵਾਲਾ ਪੇਂਡੂ ਵਿਰਸੇ ਨਾਲ ਜੁੜੇ ਹੋਏ ਸਨ। ਸਿੱਧੂ ਮੂਸੇਵਾਲਾ ਨੇ ਆਪਣੇ ਘਰ ਰੱਖਿਆ ਟਰੈਕਟਰ 5911 ਨਾਲ ਮੂਸੇਵਾਲਾ ਦਾ ਵਿਸ਼ੇਸ਼ ਲਗਾਅ ਰਿਹਾ ਹੈ। ਸਿੱਧੂ ਮੂਸੇਵਾਲ ਦੀ ਅੰਤਿਮ ਯਾਤਰਾ ਦੌਰਾਨ ਵੀ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ 5911 ਟਰੈਕਟਰ-ਟਰਾਲੀ ’ਤੇ ਰੱਖ ਕੇ ਅੰਤਿਮ ਯਾਤਰਾ ਕੱਢੀ ਗਈ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News