ਟਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰਾਂ ਦੀ ਬੋਲੀ ਲਈ ਸ਼ੁਰੂ ਕੀਤੀ ਰਜਿਸਟ੍ਰੇਸ਼ਨ
Saturday, Aug 17, 2019 - 01:30 PM (IST)

ਲੁਧਿਆਣਾ (ਰਾਮ, ਮੋਹਿਨੀ) : ਪੰਜਾਬ ਸਟੇਟ ਟਰਾਂਸਪੋਰਟ ਸੋਸਾਇਟੀ ਵਲੋਂ ਫੈਂਸੀ ਨੰਬਰਾਂ ਦੀ ਆਨਲਾਈਨ ਸੁਗੰਧੀ ਆਰ. ਟੀ. ਏ. ਅਤੇ ਐੱਸ. ਡੀ. ਐੱਮ. ਦਫਤਰ 'ਚ ਫੈਂਸੀ ਨੰਬਰਾਂ ਦੀ ਰਜਿਸਟ੍ਰੇਸ਼ਨ 16 ਤੋਂ 23 ਅਗਸਤ ਨੂੰ ਸੀਰੀਜ਼ ਪੀ. ਬੀ.-10 ਜੀ. ਜ਼ੈੱਡ ਦੀ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ ਅਤੇ 23 ਤੋਂ 30 ਅਗਸਤ ਤੱਕ ਆਨਲਾਈਨ ਬੋਲੀ ਹੋਵੇਗੀ। ਇਸ ਤਰ੍ਹਾਂ ਐੱਸ. ਡੀ. ਐੱਮ. ਪੂਰਬੀ ਵਲੋਂ ਪੀ. ਬੀ.-91 ਬੀ. ਦੀ ਰਜਿਸਟ੍ਰੇਸ਼ਨ ਵੀ 16 ਤੋਂ 23 ਅਗਸਤ ਤੱਕ ਹੋਵੇਗੀ, ਜਦੋਂ ਕਿ 23 ਤੋਂ 30 ਅਗਸਤ ਤੱਕ ਆਨਲਾਈਨ ਬੋਲੀ ਹੋਵੇਗੀ, ਜਿਸ 'ਚ ਚਾਹਵਾਨ ਵਿਅਕਤੀ ਵਿਭਾਗ ਦੀ ਵੈੱਬਸਾਈਟ 'ਤੇ ਵੱਖ-ਵੱਖ ਥਾਵਾਂ 'ਤੇ ਈ-ਆਕਸ਼ਨ ਰਾਹੀਂ ਕਰਵਾ ਸਕਦਾ ਹੈ।