ਪੰਜਾਬ ਪੁਲਸ 'ਚ ਫੇਰਬਦਲ! ਕਈ ਮੁਲਾਜ਼ਮਾਂ ਦੇ ਹੋਏ ਤਬਾਦਲੇ

Friday, Jul 26, 2024 - 01:35 PM (IST)

ਪੰਜਾਬ ਪੁਲਸ 'ਚ ਫੇਰਬਦਲ! ਕਈ ਮੁਲਾਜ਼ਮਾਂ ਦੇ ਹੋਏ ਤਬਾਦਲੇ

ਲੁਧਿਆਣਾ (ਰਾਜ)- ਪੁਲਸ ਕਮਿਸ਼ਨਰ ਲੁਧਿਆਣਾ ਨੇ ਵੀਰਵਾਰ ਨੂੰ 3 ਐੱਸ. ਐੱਚ. ਓ. ਸਮੇਤ ਕਈ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ, ਜਿਸ ਵਿਚ ਥਾਣਾ ਡਾਬਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਜਿੰਦਰ ਸਿੰਘ ਨੂੰ ਸਕਿਓਰਿਟੀ ਬ੍ਰਾਂਚ ਭੇਜਿਆ ਗਿਆ, ਜਦਕਿ ਉਨ੍ਹਾਂ ਦੀ ਜਗ੍ਹਾ ਇੰਸ. ਜਸਬੀਰ ਸਿੰਘ ਨੂੰ ਥਾਣਾ ਡਾਬਾ ਦਾ ਐੱਸ. ਐੱਚ. ਓ. ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੀ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਨੂੰ ਥਾਣਾ ਲਾਡੋਵਾਲ ਦਾ ਐੱਸ. ਐੱਚ. ਓ. ਲਗਾਇਆ ਗਿਆ, ਜਦਕਿ ਇੰਸ. ਵੀਰਇੰਦਰ ਸਿੰਘ ਨੂੰ ਬਦਲ ਕੇ ਪੁਲਸ ਲਾਈਨ ਭੇਜਿਆ ਗਿਆ ਹੈ। ਇੰਸ. ਗਗਨਦੀਪ ਸਿੰਘ ਨੂੰ ਪੁਲਸ ਲਾਈਨ ਤੋਂ ਥਾਣੇ ਐੱਸ. ਐੱਚ. ਓ. ਲਗਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਨੀ ਤੋਂ ਅੱਕ ਗਿਆ ਪਤੀ! ਕੀਤਾ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ

ਇਸੇ ਤਰ੍ਹਾਂ ਹੀ ਇੰਸ. ਰਵਿੰਦਰ ਕੁਮਾਰ ਨੂੰ ਆਰ. ਟੀ. ਆਈ. ਬ੍ਰਾਂਚ, ਐੱਸ. ਆਈ. ਮਨਪ੍ਰੀਤ ਕੌਰ ਨੂੰ ਕੰਪਲੇਂਟ ਬ੍ਰਾਂਚ, ਐੱਸ. ਆਈ. ਰਛਪਾਲ ਸਿੰਘ ਨੂੰ ਸਿਟੀ ਟ੍ਰੈਫਿਕ, ਐੱਸ. ਆਈ. ਜਸਬੀਰ ਸਿੰਘ ਨੂੰ ਥਾਣਾ ਡਵੀਜ਼ਨ ਨੰ. 2, ਏ. ਐੱਸ. ਆਈ. ਧਰਮਿਦਰ ਨੂੰ ਥਾਣਾ ਡਾਬਾ, ਏ. ਐੱਸ. ਆਈ. ਰਾਜ ਕੁਮਾਰ ਨੂੰ ਚੌਕੀ ਗਿਆਸਪੁਰਾ ਇੰਚਾਰਜ, ਐੱਸ. ਆਈ. ਗੁਰਮੀਤ ਸਿੰਘ ਨੂੰ ਚੌਕੀ ਮਰਾਡੋ ਇੰਚਾਰਜ, ਏ. ਐੱਸ. ਆਈ. ਰਾਜ ਕੁਮਾਰ ਨੂੰ ਚੌਕੀ ਗਿਆਸਪੁਰਾ ਇੰਚਾਰਜ, ਐੱਸ. ਆਈ. ਗੁਰਮੀਤ ਸਿੰਘ ਨੂੰ ਚੌਕੀ ਮਰਾਡੋ ਇੰਚਾਰਜ, ਏ. ਸ. ਆਈ. ਇਕਬਾਲ ਸਿੰੰਘ ਨੂੰ ਥਾਣਾ ਸ਼ਿਮਲਾਪੁਰੀ, ਏ. ਐੱਸ. ਆਈ. ਸੁਰਿੰਦਰ ਸਿੰਘ ਨੂੰ ਚੌਕੀ ਲਲਤੋਂ, ਏ. ਐੱਸ. ਆਈ. ਵਿਸ਼ਵਵਿੰਦਰ ਕੁਮਾਰ ਨੂੰ ਜ਼ੋਨ 5 ਇੰਚਾਰਜ, ਏ. ਐੱਸ. ਆਈ. ਮੇਵਾ ਸਿੰਘ ਨੂੰ ਥਾਣਾ ਕੂਮਕਲਾਂ, ਏ. ਐੱਸ. ਆਈ. ਰਜਿੰਦਰ ਕੁਮਾਰ ਨੂੰ ਥਾਣਾ ਲਾਡੋਵਾਲ, ਏ. ਐੱਸ. ਆਈ. ਜਸਵਿਦਰ ਸਿੰਘ ਨੂੰ ਚੌਕੀ ਆਤਮ ਪਾਰਕ, ਏ. ਐੱਸ. ਆਈ. ਰਮਨਦੀਪ ਸਿੰਘ ਨੂੰ ਰੀਡਰ ਡੀ. ਸੀ. ਪੀ. ਹੈੱਡਕੁਆਰਟਰ, ਏ. ਐੱਸ. ਆਈ. ਸੁਖਵਿੰਦਰ ਸਿੰਘ ਚੌਕੀ ਕਿਚਲੂ ਨਗਰ ਇੰਚਾਰਜ, ਏ. ਐੱਸ. ਆਈ. ਤਰਸੇਮ ਲਾਲ ਨੂੰ ਇੰਚਾਰਜ ਵੀ. ਆਰ. ਕੇ. ਬ੍ਰਾਂਚ, ਏ. ਐੱਸ. ਆਈ. ਜਸਪਾਲ ਸਿੰਘ ਨੂੰ ਚੌਕੀ ਐੱਸ. ਬੀ. ਐੱਸ. ਨਗਰ, ਏ. ਐੱਸ. ਆਈ. ਬਚੱਤਰ ਸਿੰਘ ਨੂੰ ਚੌਕੀ ਧਰਮਪੁਰਾ, ਏ. ਐੱਸ. ਆਈ. ਗੁਰਦੀਪ ਸਿੰਘ ਨੂੰ ਥਾਣਾ ਡਵੀਜ਼ਨ ਨੰ. 2, ਏ. ਐੱਸ. ਆਈ. ਬਲਜੀਤ ਸਿੰਘ ਨੂੰ ਥਾਣਾ ਦਰੇਸੀ, ਐੱਸ. ਆਈ. ਦੇਸ ਰਾਜ ਨੂੰ ਥਾਣਾ ਜੋਧੇਵਾਲ, ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਲਿਟੀਗ੍ਰੇਸ਼ਨ ਬ੍ਰਾਂਚ ਤਬਾਦਲਾ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਚਰਨਜੀਤ ਸਿੰਘ ਚੰਨੀ ਵੱਲੋਂ ਸੰਸਦ 'ਚ ਆਵਾਜ਼ ਚੁੱਕਣ ਤੋਂ ਬਾਅਦ ਦੇਖੋ ਕੀ ਬੋਲੇ ਅੰਮ੍ਰਿਤਪਾਲ ਸਿੰਘ ਦੇ ਮਾਪੇ (ਵੀਡੀਓ)

ਇਸ ਦੇ ਨਾਲ ਕਈ ਹੈੱਡ ਕਾਂਸਟੇਬਲ ਅਤੇ ਕਾਂਸਟੇਬਲਾਂ ਦਾ ਤਬਾਦਲਾ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News