ਖੰਨਾ ਦੇ 2 ਐੱਸ. ਐੱਚ. ਓਜ਼ ਦੇ ਤਬਾਦਲੇ
Saturday, Dec 21, 2019 - 10:31 PM (IST)

ਖੰਨਾ, (ਜ.ਬ.)— ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਵਲੋਂ ਆਪਣੇ ਪ੍ਰਸ਼ਾਸਨ 'ਚ ਫੇਰ ਬਦਲ ਕਰਦੇ ਹੋਏ 2 ਐੱਸ. ਐੱਚ. ਓ. ਦਾ ਤਬਾਦਲਾ ਕੀਤਾ ਗਿਆ ਹੈ। ਇਸ ਦੌਰਾਨ ਐੱਸ. ਐੱਸ. ਪੀ. ਨੇ ਉਨ੍ਹਾਂ ਨੂੰ ਤੁਰੰਤ ਪੁਲਸ ਲਾਈਨ ਜੁਆਇਨ ਕਰਨ ਹੁਕਮ ਜਾਰੀ ਕੀਤੇ ਹਨ। ਉਥੇ ਹੀ ਉਨ੍ਹਾਂ ਦੀ ਜਗ੍ਹਾ 'ਤੇ 2 ਐੱਸ. ਐੱਚ.ਓ. ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ ।
ਇਸ ਮੌਕੇ ਥਾਣਾ ਸਿਟੀ-2 ਦੇ ਨਵ-ਨਿਯੁਕਤ ਐੱਸ. ਐੱਚ. ਓ. ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਐੱਸ. ਐੱਸ. ਪੀ. ਨੇ ਜ਼ਿੰਮੇਵਾਰੀ ਸੌਂਪੀ ਹੈ, ਦੀ ਕਸੌਟੀ 'ਤੇ ਖਰਾ ਉਤਰਦੇ ਹੋਏ ਉਹ ਨਸ਼ੇ ਦੇ ਸੌਦਾਗਰਾਂ ਖਿਲਾਫ ਮੁਹਿੰਮ ਜਾਰੀ ਰੱਖਣਗੇ ।