ਪੰਜਾਬ ''ਚ 1 ਸਹਾਇਕ ਕਮਿਸ਼ਨਰ ਤੇ 18 ਈ. ਟੀ. ਓਜ਼ ਦੇ ਤਬਾਦਲੇ
Monday, Jan 10, 2022 - 08:57 PM (IST)
ਅੰਮ੍ਰਿਤਸਰ (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਪੰਜਾਬ ਭਰ ’ਚ 18 ਈ. ਟੀ. ਓ. ਅਤੇ ਇਕ ਸਹਾਇਕ ਕਮਿਸ਼ਨਰ ਦਾ ਤਬਾਦਲਾ ਕੀਤਾ ਹੈ। ਇਲੈਕਸ਼ਨ ਕੋਡ ਲੱਗਣ ਤੋਂ ਕੁੱਝ ਘੰਟੇ ਪਹਿਲਾਂ ਹੀ ਵਿਭਾਗ ਵੱਲੋਂ ਜਾਰੀ ਕੀਤੇ ਨਿਰਦੇਸ਼ ’ਚ ਉਕਤ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ।
ਇਹ ਖ਼ਬਰ ਪੜ੍ਹੋ- ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ
ਬਦਲੇ ਗਏ ਅਧਿਕਾਰੀਆਂ ਵਿਚ ਸੁਖਜੀਤ ਸਿੰਘ ਨੂੰ ਜੀ. ਐੱਸ. ਟੀ. ਗੁਰਦਾਸਪੁਰ, ਇੰਦਰਜੀਤ ਸਿੰਘ ਸਹਜਰਾ ਨੂੰ ਐਕਸਾਈਜ਼ ਅੱਮ੍ਰਿਤਸਰ 2, ਮਨਵੀਰ ਸਿੰਘ ਬੁੱਟਰ ਨੂੰ ਜੀ. ਐੱਸ. ਟੀ. ਤਰਨਤਾਰਨ, ਸੁਨੀਲ ਗੁਪਤਾ ਨੂੰ ਆਬਕਾਰੀ ਅੰਮ੍ਰਿਤਸਰ 2, ਸੂਰਜਭਾਨ ਨੂੰ ਆਬਕਾਰੀ ਅਧਿਕਾਰੀ ਪਿਕਾਡਲੀ ਡਿਸਟਲਰੀ, ਵਿਨੀਤ ਕੁਮਾਰ ਨੂੰ ਆਬਕਾਰੀ ਬਰਨਾਲਾ, ਨਰਿੰਦਰ ਕੁਮਾਰ ਨੂੰ ਆਬਕਾਰੀ ਇਨਫੋਰਸਮੈਂਟ 2, ਵਿਕਰਮ ਠਾਕੁਰ ਨੂੰ ਆਬਕਾਰੀ ਮਾਲਬ੍ਰੋਸ ਡਿਸਟਲਰੀ, ਪਿਊਸ਼ ਸਿੰਗਲਾ ਨੂੰ ਆਬਕਾਰੀ ਪਟਿਆਲਾ, ਸੁਖਪਾਲਵੀਰ ਸਿੰਘ ਨੂੰ ਜੀ. ਐੱਸ. ਟੀ. ਲੁਧਿਆਣਾ 3, ਸ਼ਿਲਪੀ ਗੁਪਤਾ ਨੂੰ ਹੈੱਡ ਆਫਿਸ ਪਟਿਆਲਾ, ਰਾਕੇਸ਼ ਕੁਮਾਰ ਨੂੰ ਜੀ. ਐੱਸ. ਟੀ. ਪਟਿਆਲਾ, ਸ਼ੈਲੇਂਦਰ ਸਿੰਘ ਨੂੰ ਜੀ. ਐੱਸ. ਟੀ. ਜਲੰਧਰ 2, ਅਵਤਾਰ ਸਿੰਘ ਨੂੰ ਜੀ. ਐੱਸ. ਟੀ. ਐੱਸ. ਏ. ਐੱਸ. ਨਗਰ, ਇੰਦਰ ਸਿੰਘ ਨੂੰ ਮੋਬਾਇਲ ਵਿੰਗ ਜਲੰਧਰ, ਰੂਦਰਮਣੀ ਸ਼ਰਮਾ ਨੂੰ ਜੀ. ਐੱਸ. ਟੀ. ਲੁਧਿਆਣਾ 2, ਦਲਜੀਤ ਸਿੰਘ ਗਗਨ ਨੂੰ ਮੋਬਾਇਲ ਵਿੰਗ ਪਟਿਆਲਾ, ਹਿਤੇਸ਼ ਵੀਰ ਗੁਪਤਾ ਨੂੰ ਮੋਬਾਇਲ ਵਿੰਗ ਚੰਡੀਗੜ੍ਹ 2 ਵਿਚ ਤਾਇਨਾਤ ਕੀਤਾ ਹੈ। ਉਕਤ ਈ. ਟੀ. ਓ. ਰੈਂਕ ਦੇ ਅਧਿਕਾਰੀਆਂ ਦੇ ਨਾਲ ਸਹਾਇਕ ਕਮਿਸ਼ਨਰ ਰਾਜਬੀਰ ਸਿੰਘ ਸਿੱਧੂ ਨੂੰ ਪਟਿਆਲਾ-2 (ਆਡਿਟ) ਤੋਂ ਬਦਲ ਕੇ ਆਬਕਾਰੀ ਫਿਰੋਜ਼ਪੁਰ ਰੇਂਜ ਵਿਚ ਤਾਇਨਾਤ ਕੀਤਾ ਗਿਆ।
ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।