ਸ਼ਹਿਰਾਂ ਨਾਲ ਲੱਗਦੇ ਐਗਰੀਕਲਚਰ ਇਲਾਕਿਆਂ ’ਚ ਟਰਾਂਸਫਾਰਮਰ ‘ਅਪਡੇਟ’ ਹੋਣ ਨਾਲ ਸ਼ਿਕਾਇਤਾਂ ’ਚ ਹੋਈ ਭਾਰੀ ਕਮੀ

Thursday, Jul 16, 2020 - 07:35 AM (IST)

ਜਲੰਧਰ, (ਪੁਨੀਤ)–ਪੈਡੀ (ਝੋਨੇ ਦੀ ਲਵਾਈ) ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵਿਭਾਗ ਵਲੋਂ ਕਾਫੀ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਓਵਰਲੋਡ ਚੱਲ ਰਹੇ ਫੀਡਰ ਨੂੰ ਡੀ-ਲੋਡ ਕੀਤਾ ਜਾ ਰਿਹਾ ਹੈ ਅਤੇ ਨਵੇਂ ਫੀਡਰ ਬਣਾਏ ਜਾ ਰਹੇ ਹਨ। ਉਥੇ ਹੀ ਵਿਭਾਗ ਵਲੋਂ ਕਰੋੜਾਂ ਦੇ ਖਰਚ ਨਾਲ ਸ਼ਹਿਰਾਂ ਦੇ ਨਾਲ ਲੱਗਦੇ ਐਗਰੀਕਲਚਰ ਇਲਾਕਿਆਂ ਦੇ ਟਰਾਂਸਫਾਰਮਰ ਵੱਡੀ ਗਿਣਤੀ ਵਿਚ ਅਪਡੇਟ ਕੀਤੇ ਜਾ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਰਹੀ ਹੈ ਅਤੇ ਸ਼ਿਕਾਇਤਾਂ ਵਿਚ ਵੀ ਭਾਰੀ ਕਮੀ ਹੋ ਰਹੀ ਹੈ।ਵਿਭਾਗ ਵਲੋਂ ਬੀਤੇ ਦਿਨ ਜਲੰਧਰ ਸਰਕਲ ਅਧੀਨ ਆਉਂਦੇ 66 ਕੇ. ਵੀ. ਆਦਮਪੁਰ ਤੋਂ ਚੱਲਦੇ 11 ਕੇ. ਵੀ. ਢੀਂਗਰੀਆਂ (ਐਗਰੀਕਲਚਰ ਫੀਡਰ) ਨੂੰ ਡੀ-ਲੋਡ ਕਰ ਕੇ 11 ਕੇ. ਵੀ. ਵਡਾਲਾ ਫੀਡਰ ਤਿਆਰ ਕੀਤਾ ਗਿਆ ਹੈ। ਇਸਦਾ ਸ਼ੁੱਭ ਆਰੰਭ ਅੱਜ ਚੀਫ ਇੰਜੀਨੀਅਰ ਨਾਰਥ ਜ਼ੋਨ ਜੈਨ ਇੰਦਰ ਦਾਨੀਆਂ, ਡਿਪਟੀ ਚੀਫ ਇੰਜੀਨੀਅਰ ਜਲੰਧਰ ਸਰਕਲ ਆਪ੍ਰੇਸ਼ਨ ਹਰਜਿੰਦਰ ਸਿੰਘ ਬਾਂਸਲ ਨੇ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਢੀਂਗਰੀਆਂ ਫੀਡਰ ਆਦਮਪੁਰ ਦੇ ਮੁੱਖ ਬਿਜਲੀ ਤੋਂ ਚੱਲਦਾ ਹੈ। ਇਹ ਫੀਡਰ ਕਈ ਕਿਲੋਮੀਟਰ ਦੂਰ ਤੱਕ ਸਪਲਾਈ ਦੇ ਰਿਹਾ ਹੈ। ਇਸ ਦਾ ਲੋਡ 4200 ਕੇ. ਵੀ. ਏ. ਚੱਲ ਰਿਹਾ ਹੈ ਅਤੇ ਇਥੋਂ 250 ਐਂਪੇਅਰ ਦਾ ਲੋਡ ਚੱਲ ਰਿਹਾ ਸੀ। ਇਸ ਫੀਡਰ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਲੋਅ ਵੋਲਟੇਜ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਸੀ ਅਤੇ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ।

ਵਿਭਾਗ ਵਲੋਂ ਪਟਿਆਲਾ ਤੋਂ ਪਰਮਿਸ਼ਨ ਲੈ ਕੇ ਇਸ ਨੂੰ ਡੀ-ਲੋਡ ਕਰ ਕੇ ਨਵਾਂ ਫੀਡਰ 11 ਕੇ. ਵੀ. ਬਡਾਲਾ ਬਣਾਇਆ ਗਿਆ। ਨਵਾਂ ਫੀਡਰ ਹੁਣ 66 ਕੇ. ਵੀ. ਬਿਜਲੀ ਨੰਗਲ ਸਲਾਲਾ (ਆਦਮਪੁਰ ਤੋਂ 9 ਕਿਲੋਮੀਟਰ ਦੂਰ) ਤੋਂ ਚੱਲੇਗਾ। ਇਸ ’ਤੇ 40 ਲੱਖ ਦੇ ਕਰੀਬ ਖਰਚਾ ਆਇਆ।

 

ਰਿਪੇਅਰ ਲਈ 15 ਘੰਟਿਆਂ ਤੋਂ ਜ਼ਿਆਦਾ ਸਮਾਂ ਮੁਹੱਈਆ

ਉਥੇ ਹੀ ਕਰੋੜਾਂ ਦੇ ਖਰਚ ਨਾਲ ਓਵਰਲੋਡ ਟਰਾਂਸਫਾਰਮਰ ਦੇ ਸਥਾਨ ’ਤੇ ਨਵਾਂ ਟਰਾਂਸਫਾਰਮਰ ਰੱਖ ਕੇ ਲੋਡ ਕੰਟਰੋਲ ਕੀਤਾ ਜਾ ਰਿਹਾ ਹੈ। ਐਗਰੀਕਲਚਰ ਇਲਾਕਿਆਂ ਵਿਚ ਵੈਸੇ ਤਾਂ ਵਿਭਾਗ ਵਲੋਂ ਮੇਨਟੀਨੈਂਸ ’ਤੇ ਰੋਕ ਲਗਾਈ ਗਈ ਹੈ ਪਰ ਲੋਡ ਵਧਾਉਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਗਰੀਕਲਚਰ ਇਲਾਕਿਆਂ ਵਿਚ 8-8 ਘੰਟਿਆਂ ਦੀਆਂ 3 ਸ਼ਿਫਟਾਂ ਨਾਲ ਕਿਸਾਨਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ। ਜਿਸ ਇਲਾਕੇ ਵਿਚ 8 ਘੰਟੇ ਦੀ ਸਪਲਾਈ ਪੂਰੀ ਹੋ ਜਾਂਦੀ ਹੈ, ਉਥੇ ਰਿਪੇਅਰ ਦਾ ਕੰਮ ਕਰਨ ਲਈ 15 ਘੰਟੇ ਤੋਂ ਜ਼ਿਆਦਾ ਸਮਾਂ ਹੁੰਦਾ ਹੈ। ਇਸ ਲਈ ਉਥੇ ਰਿਪੇਅਰ ਕਰਨ ਨਾਲ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਪੀ. ਐਂਡ ਐੱਫ. (ਪ੍ਰੋਟੈਕਸ਼ਨ ਐਂਡ ਮੈਨਟੀਨੈਂਸ) ਸੋਮਨਾਥ ਮਾਹੀ, ਸੀਨੀਅਰ ਐਕਸੀਅਨ ਕੈਂਟ ਅਵਤਾਰ ਸਿੰਘ, ਇੰਜੀਨੀਅਰ ਜਸਵਿੰਦਰ ਵਿਰਦੀ, ਐੱਸ. ਡੀ. ਓ. ਆਦਮਪੁਰ ਤਰਸੇਮ ਲਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।


Lalita Mam

Content Editor

Related News