ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
Monday, Feb 26, 2024 - 06:39 PM (IST)
ਦਸੂਹਾ (ਝਾਵਰ, ਨਾਗਲਾ, ਵਰਿੰਦਰ ਪੰਡਿਤ)- ਪੰਜਾਬ ਵਿਚ ਬਿਨ੍ਹਾਂ ਡਰਾਈਵਰ ਅਤੇ ਗਾਰਡ ਦੇ ਟਰੇਨ ਪੱਟੜੀ 'ਤੇ ਦੌੜਦੀ ਹੋਈ ਦਿਸੀ। ਦਰਅਸਲ ਅੱਜ ਤੜਕਸਾਰ ਡੀ. ਐੱਮ. ਟੀ. ਮਾਲ ਲੋਡ ਗੱਡੀ ਕਠੂਆ ਤੋਂ ਬਿਨ੍ਹਾਂ ਡਰਾਈਵਰ ਅਤੇ ਗਾਰਡ 'ਤੇ ਚੱਲਣ ਦੀ ਸੂਚਨਾ ਮਿਲੀ ਹੈ। ਇਸ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਇਸ ਮਾਲ ਗੱਡੀ ਦੇ ਬਿਨ੍ਹਾਂ ਡਰਾਈਵਰ ਗਾਰਡ ਦੇ ਚੱਲਣ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ, ਕੈਂਟ, ਮੀਰਥਲ, ਭੰਗਾਲਾ, ਮਕੇਰੀਆਂ ਅਤੇ ਹੋਰ ਸਟੇਸ਼ਨਾਂ 'ਤੇ ਸੂਚਨਾ ਦਿੱਤੀ ਅਤੇ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ। ਉਕਤ ਮਾਲ ਗੱਡੀ ਗੱਡੀ ਜੰਮੂ ਦੇ ਕਠੂਆ ਤੋਂ ਰੋਲ ਡਾਊਨ ਹੋ ਕੇ ਪੰਜਾਬ ਪਹੁੰਚੀ ਸੀ ਅਤੇ ਬਿਨ੍ਹਾਂ ਡਰਾਈਵਰ ਤੋਂ ਹੀ ਕਈ ਕਿਲੋਮੀਟਰ ਤੱਕ ਦੌੜੀ ਮਾਲ ਗੱਡੀ। 70-80 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧੀ।
ਪਤਾ ਲੱਗਾ ਹੈ ਕਿ ਵੱਖ-ਵੱਖ ਸਟੇਸ਼ਨਾਂ 'ਤੇ ਰੇਲਵੇ ਵਿਭਾਗ ਵੱਲੋਂ ਗੱਡੀ ਨੂੰ ਰੋਕਣ ਲਈ ਵੱਡੇ ਪੱਥਰ 'ਤੇ ਗੁਲਿਆਂ ਦਾ ਸਹਾਰਾ ਲਿਆ ਗਿਆ। ਇਸ ਗੱਡੀ ਨੂੰ ਰੋਕਣ ਲਈ ਬਿਜਲੀ ਬੰਦ ਕਰਵਾਈ ਅਤੇ ਫਿਰ ਇਹ ਟਰੇਨ ਰੋਕੀ ਗਈ। ਇਹ ਗੱਡੀ ਹੌਲੀ-ਹੌਲੀ ਹੁੰਦੀ ਹੋਈ ਦਸੂਹਾ ਨਜ਼ਦੀਕ ਉੱਚੀ ਬਸੀ ਕੋਲ ਆ ਕੇ ਰੁਕ ਗਈ ਤਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਇਸ ਗੱਡੀ ਦੇ ਬਿਨ੍ਹਾਂ ਡਰਾਈਵਰ ਅਤੇ ਗਾਰਡ ਤੋਂ ਚੱਲਣ ਨਾਲ ਵੱਡੀ ਘਟਨਾ ਹੋਣ ਤੋਂ ਰੁਕ ਗਈ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਏ. ਐੱਸ. ਆਈ. ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਰੇਲਵੇ ਵਿਭਾਗ ਦਾ ਐੱਸ. ਐੱਚ. ਓ. ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਿਰੋਜ਼ਪੁਰ ਤੋਂ ਵੀ ਅਧਿਕਾਰੀ ਪਹੁੰਚ ਰਹੇ ਹਨ। ਉਥੇ ਹੀ ਇਸ ਹਾਦਸੇ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: CM ਮਾਨ ਵੱਲੋਂ 'ਗੁਰੂ ਰਵਿਦਾਸ ਮੈਮੋਰੀਅਲ' ਲੋਕਾਂ ਨੂੰ ਸਮਰਪਿਤ, ਸ੍ਰੀ ਖੁਰਾਲਗੜ੍ਹ ਸਾਹਿਬ ਬਣੇਗਾ ਵੱਡਾ ਟੂਰਿਸਟ ਸੈਂਟਰ
ਇਹ ਵੀ ਪੜ੍ਹੋ: ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।