ਰੇਲਗੱਡੀ ਹੇਠਾ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

12/10/2017 4:32:45 PM

ਖਰਡ਼ (ਅਮਨਦੀਪ) - ਖਰਡ਼ ਰੇਲਵੇ ਲਾਈਨ ’ਤੇ ਐਤਵਾਰ ਇਕ ਵਿਅਕਤੀ ਦੀ ਗੱਡੀ ਹੇਠਾ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਰੇਲਵੇ ਪੁਲਸ ਚੌਂਕੀ ਦੇ ਹੌਲਦਾਰ ਸੁਰਜੀਤ ਸਿੰਘ, ਕਾਂਸਟੇਬਲ ਰਵਿੰਦਰ ਸਿੰਘ ਚਾਲੀ ਨੇ ਦੱਸਿਆ ਕਿ ਇਕ ਵਿਅਕਤੀ ਜਨ ਸ਼ਤਾਬਦੀ ਰੇਲਗੱਡੀ ਨੰ. 12057 ਦੇ ਹੇਠਾ ਆ ਗਿਆ ਤੇ ਉਸ ਦਾ ਧਡ਼ ਸਰੀਰ ਤੋਂ ਵੱਖ ਹੋ ਗਿਆ। ਮਿ੍ਤਕ ਦੀ ਪਹਿਚਾਣ ਨਾ ਹੋਣ ਕਾਰਨ ਉਸ ਦੀ ਲਾਸ਼ ਸ਼ਨਾਖਤ ਲਈ 72 ਘੰਟੇ ਲਈ ਜ਼ਿਲਾ ਹਸਪਤਾਲ ਮੁਹਾਲੀ ਵਿਖੇ ਰਖਵਾਈ ਗਈ ਹੈ। ਇਸ ਸਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। 


Related News