ਸੜਕ ''ਚ ਲੱਗਦੀਆਂ ਨਾਜਾਇਜ਼ ਰੇਹੜੀਆਂ ਤੇ ਖੋਖਿਆਂ ਕਾਰਨ ਟ੍ਰੈਫਿਕ ਜਾਮ ਸਮੇਤ ਰੋਜ਼ਾਨਾ ਹੁੰਦੇ ਨੇ ਹਾਦਸੇ

10/12/2017 12:07:12 PM

ਸੁਲਤਾਨਪੁਰ ਲੋਧੀ(ਸੋਢੀ)— ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਦੇ ਅਗਲੇ ਪਾਸੇ ਤਲਵੰਡੀ ਚੌਧਰੀਆਂ ਰੋਡ 'ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਹਦੂਦ ਅੰਦਰ ਫਲ-ਫਰੂਟ, ਮੂੰਗਫਲੀ ਅਤੇ ਹੋਰ ਤੰਬਾਕੂ ਵਾਲੀਆਂ ਲੱਗਦੀਆਂ ਨਾਜਾਇਜ਼ ਰੇਹੜੀਆਂ ਅਤੇ ਖੋਖਿਆਂ ਕਾਰਨ ਇਥੇ ਖੜ੍ਹਦੇ ਟਰੱਕ, ਕਾਰਾਂ ਅਤੇ ਮੋਟਰਸਾਈਕਲਾਂ ਕਾਰਨ ਪੂਰਾ-ਪੂਰਾ ਦਿਨ ਟ੍ਰੈਫਿਕ ਜਾਮ ਰਹਿੰਦਾ ਹੈ। ਕਈ ਵਾਰ ਇੱਥੇ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਨਾ ਤਾਂ ਇਸ ਪਾਸੇ ਨਗਰ ਕੌਂਸਲ ਵੱਲੋਂ ਹੀ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਪੁਲਸ ਵਿਭਾਗ ਦੇ ਅਧਿਕਾਰੀ ਹੀ ਇਸ ਸਬੰਧੀ ਕੋਈ ਐਕਸ਼ਨ ਲੈ ਰਹੇ ਹਨ।

PunjabKesariਇਨ੍ਹਾਂ ਨਾਜਾਇਜ਼ ਰੇਹੜੀਆਂ ਤੇ ਖੋਖਿਆਂ ਕਾਰਨ ਜਿੱਥੇ ਗੁਰੂ ਨਾਨਕ ਨਗਰ ਕਾਲੋਨੀ, ਸੁੱਖ ਇਨਕਲੇਵ ਅਤੇ ਪਵਿੱਤਰ ਵੇਈਂ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਥਾਨਕ ਮੁਹੱਲਾ ਨਿਵਾਸੀਆਂ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਪੁਲਸ ਕੋਲ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਹਨ ਪਰ ਪੁਲਸ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਇਥੋਂ ਦੇ ਜਸਵੰਤ ਸਿੰਘ ਖਿੰਡਾ, ਸੁਰਿੰਦਰ ਸਿੰਘ ਬਿੱਟੂ, ਜਗਜੀਤ ਸਿੰਘ ਚੰਦੀ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ, ਫਕੀਰ ਸਿੰਘ, ਗੁਰਦੇਵ ਸਿੰਘ, ਦਲੇਰ ਸਿੰਘ ਆਦਿ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਪੁਲਸ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਰੋਡ ਤੋਂ ਨਾਜਾਇਜ਼ ਰੇਹੜੀਆਂ ਅਤੇ ਖੋਖੇ ਹਟਾਏ ਜਾਣ ਅਤੇ ਕਿਸੇ ਹੋਰ ਖਾਲੀ ਥਾਂ ਲਾਏ ਜਾਣ ਤਾਂ ਜੋ ਆਵਾਜਾਈ ਠੀਕ ਢੰਗ ਨਾਲ ਚੱਲ ਸਕੇ ਅਤੇ ਐਕਸੀਡੈਂਟਾਂ ਤੋਂ ਬਚਾਅ ਹੋ ਸਕੇ।


Related News