ਕਿਸਾਨਾਂ ’ਤੇ ਤਸ਼ੱਦਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ : ਗੁਰਪਾਲ ਸਮਰਾ

Tuesday, Aug 31, 2021 - 02:38 AM (IST)

ਕਿਸਾਨਾਂ ’ਤੇ ਤਸ਼ੱਦਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ : ਗੁਰਪਾਲ ਸਮਰਾ

ਜਲੰਧਰ(ਮਹੇਸ਼)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ (ਸਰਹਾਲੀ) ਨੇ ਕਿਹਾ ਹੈ ਕਿ ਕਰਨਾਲ ਵਿਖੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਰਨਾਲ ਵਿਖੇ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਮੋਦੀ ਤੇ ਖੱਟੜ ਸਰਕਾਰਾਂ ਵਲੋਂ ਕਿਸਾਨਾਂ ’ਤੇ ਜਰਨਲ ਡਾਇਰ ਦੀ ਤਰ੍ਹਾਂ ਤਸ਼ੱਦਦ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਨੇ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਨਿਗਲਿਆ ਜ਼ਹਿਰ, ਮੌਤ

ਪੰਜਾਬ ਪ੍ਰਧਾਨ ਸਮਰਾ ਨੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਖੱਟੜਾਂ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ ਅਤੇ ਮੁੱਖ ਬੁਲਾਰਾ ਚਰਨਜੀਤ ਕਰਤਾਰਪੁਰ, ਕੁਲਦੀਪ ਸਿੰਘ ਬੇਲੇਵਾਲ ਅਤੇ ਜਸਵਿੰਦਰ ਸਿੰਘ ਸਰਹਾਲੀ ਦੀ ਹਾਜ਼ਰੀ ਵਿਚ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਰਨਾਲ ਘਟਨਾ ਸਬੰਧੀ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਖਿਲਾਫ ਕਿਸਾਨਾਂ ਵਿਚ ਵੱਧ ਰਿਹਾ ਰੋਹ ਮੋਦੀ ਸਰਕਾਰ ਤੋਂ ਸੰਭਾਲਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਕੋਲੋਂ 29 ਲੱਖ ਦਾ ਸੋਨਾ ਜ਼ਬਤ

ਉਨ੍ਹਾਂ ਕਿਹਾ ਕਿ ਕਿਸਾਨ 26 ਨਵੰਬਰ 2020ਤੋਂ ਆਪਣੇ ਘਰ-ਪਰਿਵਾਰ ਛੱਡ ਕੇ ਸੜਕਾਂ ’ਤੇ ਰਾਤਾਂ ਗੁਜਾਰਦੇ ਹੋਏ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਪੰਜਾਬ ਦੇ ਕਿਸਾਨਾਂ ਨਾਲ ਡਟ ਕੇ ਖੜੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕਰਦੀ ਹੈ।


author

Bharat Thapa

Content Editor

Related News