ਡੇਢ ਸਾਲ ਤੋਂ ਬੰਦ ਪਏ ਟੋਲ ਪਲਾਜ਼ਾ ਮੁੜ ਖੁੱਲ੍ਹਣਗੇ, ਫਿਰ ਤੋਂ ਦੇਣਾ ਪਵੇਗਾ ਟੈਕਸ

Saturday, Nov 20, 2021 - 06:36 PM (IST)

ਡੇਢ ਸਾਲ ਤੋਂ ਬੰਦ ਪਏ ਟੋਲ ਪਲਾਜ਼ਾ ਮੁੜ ਖੁੱਲ੍ਹਣਗੇ, ਫਿਰ ਤੋਂ ਦੇਣਾ ਪਵੇਗਾ ਟੈਕਸ

ਜਲੰਧਰ (ਵਿਸ਼ੇਸ਼) : ਕੇਂਦਰ ਸਰਕਾਰ ਵਲੋਂ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ ਪਿੱਛੋਂ ਪੰਜਾਬ ਦੀ ਅਰਥਵਿਵਸਥਾ ਵਿਚ ਇਕ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਇਸ ਦਾ ਸਭ ਤੋਂ ਪਹਿਲਾ ਅਸਰ ਮੁੱਖ ਸੜਕਾਂ ਦੀ ਉਸਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਹੋਵੇਗਾ ਕਿਉਂਕਿ ਕਿਸਾਨਾਂ ਦੇ ਵਿਰੋਧ ਕਾਰਨ ਪਿਛਲੇ ਡੇਢ ਸਾਲ ਤੋਂ ਪੰਜਾਬ ਵਿਚ ਬੰਦ ਪਏ ਟੋਲ ਪਲਾਜ਼ਾ ਖੁੱਲ੍ਹ ਜਾਣਗੇ। ਇਹ ਟੋਲ ਪਲਾਜ਼ਾ ਐੱਨ. ਐੱਚ. ਏ. ਆਈ. ਨਾਲ ਸਬੰਧਤ ਹਨ। ਆਮ ਲੋਕਾਂ ਨੂੰ ਹੁਣ ਸੜਕਾਂ ’ਤੇ ਜਾਣ ਸਮੇਂ ਆਵਾਜਾਈ ਲਈ ਟੈਕਸ ਦੇਣਾ ਪਵੇਗਾ। ਕਈ ਲੋਕਾਂ ਨੂੰ ਤਾਂ ਆਪਣੇ ਫਾਸਟੈਗ ਵੀ ਚਾਰਜ ਕਰਵਾਉਣੇ ਪੈਣਗੇ ਕਿਉਂਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਅੰਦੋਲਨ ਕਾਰਨ ਬਿਨਾਂ ਰੋਡ ਟੈਕਸ ਤੋਂ ਮੁਫਤ ਹੀ ਆਵਾਜਾਈ ਕਰ ਰਹੇ ਸਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੁਝ ਹੋਰ ਵੱਡਾ ਕਰਨ ਦੀ ਤਿਆਰੀ ’ਚ ਮੋਦੀ ਸਰਕਾਰ

ਇਸ ਕਾਰਨ ਅਜਿਹੇ ਸਭ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜੋ ਉਕਤ ਟੋਲ ਪਲਾਜ਼ਿਆਂ ’ਤੇ ਪਹਿਲਾਂ ਕੰਮ ਕਰ ਰਹੇ ਸਨ। ਪੰਜਾਬ ਵਿਚ ਇਸ ਦਾ ਦੂਜਾ ਅਸਰ ਰਿਲਾਇੰਸ ਦੇ ਸ਼ਾਪਿੰਗ ਮਾਲਜ਼ ਤੇ ਟੋਲਜ਼ ਤੋਂ ਇਲਾਵਾ ਅਡਾਨੀ ਗਰੁੱਪ ਦੇ ਸਟੋਰਾਂ ’ਤੇ ਵੇਖਣ ਨੂੰ ਮਿਲੇਗਾ। ਪੰਜਾਬ ਵਿਚ ਰਿਲਾਇੰਸ ਗਰੁੱਪ ’ਚ ਸਿੱਧੇ ਤੇ ਅਸਿੱਧੇ ਢੰਗ ਨਾਲ ਲਗਭਗ 10 ਹਜ਼ਾਰ ਪੰਜਾਬੀਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੀ। ਹੁਣ ਰਿਲਾਇੰਸ ਦੇ ਸਟੋਰ ਖੁੱਲ੍ਹ ਜਾਣ ਪਿੱਛੋਂ ਇਹ ਰੋਜ਼ਗਾਰ ਮੁੜ ਵਾਪਸ ਆਏਗਾ। ਇਸ ਨਾਲ ਪੰਜਾਬ ਦਾ ਮਾਲੀਆ ਵੀ ਵਧੇਗਾ। ਕਿਸਾਨਾਂ ਦੇ ਵਿਰੋਧ ਕਾਰਨ ਮੋਗਾ ਨੇੜੇ ਅਡਾਨੀ ਗਰੁੱਪ ਦੇ ਸਟੋਰ ਬੰਦ ਕਰ ਦਿੱਤੇ ਗਏ ਸਨ। ਹੁਣ ਇਨ੍ਹਾਂ ਦੇ ਦੁਬਾਰਾ ਖੁੱਲ੍ਹਣ ਦੀ ਸੰਭਾਵਨਾ ਬਣ ਜਾਵੇਗੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਅਚਾਨਕ ਲਏ ਫ਼ੈਸਲੇ ਨੇ ਹੈਰਾਨ ਕੀਤੇ ਸਾਰੇ, ਪੰਜਾਬ ’ਚ ਬਦਲੇਗਾ ਸਿਆਸੀ ਮਾਹੌਲ

ਇਸ ਨਾਲ ਕਾਰਪੋਰੇਟ ਜਗਤ ਵਿਚ ਉਸਾਰੂ ਸੰਦੇਸ਼ ਜਾਵੇਗਾ। ਨਾਲ ਹੀ ਪੰਜਾਬ ਵਿਚ ਮੁੜ ਤੋਂ ਨਿਵੇਸ਼ ਵਾਲਾ ਮਾਹੌਲ ਬਣ ਸਕਦਾ ਹੈ। ਕਿਸਾਨਾਂ ਦੇ ਅੰਦੋਲਨ ਦੇ ਖ਼ਤਮ ਹੋਣ ਪਿੱਛੋਂ ਪੰਜਾਬ ’ਚ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲੇਗੀ ਕਿਉਂਕਿ ਕਿਸਾਨ ਅੰਦੋਲਨ ਕਾਰਨ ਪੰਜਾਬ ’ਚ ਅਸਥਿਰਤਾ ਵਾਲਾ ਮਾਹੌਲ ਸੀ। ਕਈ ਵਾਰ ਟਰੇਨਾਂ ਰੋਕੇ ਜਾਣ ਕਾਰਨ ਸੈਲਾਨੀ ਪੰਜਾਬ ਵਲੋਂ ਮੂੰਹ ਮੋੜਨ ਲੱਗ ਪਏ ਸਨ ਪਰ ਹੁਣ ਹਾਲਾਤ ਆਮ ਵਰਗੇ ਹੋਣ ਪਿੱਛੋਂ ਸੈਲਾਨੀ ਇਕ ਵਾਰ ਮੁੜ ਪੰਜਾਬ ਨੂੰ ਪਹਿਲ ਦੇਣਗੇ।

ਇਹ ਵੀ ਪੜ੍ਹੋ : ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ’ਤੇ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ਮੋਰਚੇ ’ਤੇ ਲਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News