ਜਲੰਧਰ ਜ਼ਿਲ੍ਹੇ ’ਚ ਕਈ ਮਹੀਨਿਆਂ ਬਾਅਦ ‘ਕੋਰੋਨਾ’ਦਾ ਧਮਾਕਾ, 270 ਪਾਜ਼ੇਟਿਵ ਕੇਸ, 5 ਦੀ ਮੌਤ

Thursday, Mar 04, 2021 - 05:06 PM (IST)

ਜਲੰਧਰ (ਰੱਤਾ) : ‘ਕੋਰੋਨਾ’ ਨੂੰ ਲੈ ਕੇ ਲੋਕ ਭਾਵੇਂ ਲਾਪ੍ਰਵਾਹ ਹੋ ਗਏ ਹਨ ਅਤੇ ਮਾਸਕ ਅਤੇ ਸੈਨੇਟਾਈਜ਼ਰ ਨੂੰ ਭੁੱਲ ਚੁੱਕੇ ਹਨ, ਜਦਕਿ ਥੋੜ੍ਹੇ ਜਿਹੇ ਵਕਫ਼ੇ ਤੋਂ ਬਾਅਦ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਲੋਕਾਂ ਦੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ। ਵੀਰਵਾਰ ਨੂੰ ਜ਼ਿਲ੍ਹੇ ’ਚ ਕਈ ਮਹੀਨਿਆਂ ਤੋਂ ਬਾਅਦ ‘ਕੋਰੋਨਾ’ ਬਲਾਸਟ ਹੋਇਆ ਹੈ। ਜ਼ਿਲ੍ਹੇ ’ਚ ‘ਕੋਰੋਨਾ’ ਦੇ 270 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ ਨਾਲ ਹੀ 5 ਮਰੀਜ਼ਾਂ ਦੀ  ‘ਕੋਰੋਨਾ’ ਕਾਰਨ ਮੌਤ ਵੀ ਹੋ ਗਈ ਹੈ। ਦੱਸਣਯੋਗ ਹੈ ਕਿ ਅੱਜ ਆਏ ਪਾਜ਼ੇਟਿਵ ਕੇਸਾਂ ’ਚ ਜ਼ਿਆਦਾਤਰ ਵਿਦਿਆਰਥੀ ਹਨ। ਇਕੱਠੇ ਇਨ੍ਹੇ ਜ਼ਿਆਦਾ ਪਾਜ਼ੇਟਿਵ ਕੇਸ ਆਉਣ ਕਾਰਨ ਮਹਿਕਮੇ ’ਚ ਅਫਰਾ-ਤਫੜੀ ਮੱਚ ਗਈ ਹੈ। ਬੁੱਧਵਾਰ ਨੂੰ ਵੀ ਜ਼ਿਲੇ ’ਚ ਜਿਥੇ 35 ਸਾਲਾ ਨੌਜਵਾਨ ਸਮੇਤ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਉਥੇ ਹੀ 96 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

3523 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 51 ਨੂੰ ਮਿਲੀ ਛੁੱਟੀ
ਓਧਰ ਸਿਹਤ ਵਿਭਾਗ ਨੂੰ ਬੁੱਧਵਾਰ 3523 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 51 ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4943 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਵਲੋਂ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲੇ ਦਾ ਸੱਦਾ

ਕੁੱਲ ਸੈਂਪਲ - 642629
ਨੈਗੇਟਿਵ ਆਏ - 593994
ਪਾਜ਼ੇਟਿਵ ਆਏ - 21892
ਡਿਸਚਾਰਜ ਹੋਏ ਮਰੀਜ਼ - 20594
ਮੌਤਾਂ ਹੋਈਆਂ - 711
ਐਕਟਿਵ ਕੇਸ - 587

ਕੋਰੋਨਾ ਵੈਕਸੀਨੇਸ਼ਨ : 540 ਸੀਨੀਅਰ ਨਾਗਰਿਕਾਂ ਸਮੇਤ 1160 ਨੇ ਲੁਆਇਆ ਟੀਕਾ
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਤੇ ਨਿੱਜੀ ਹਸਪਤਾਲਾਂ ਵਿਚ 540 ਸੀਨੀਅਰ ਨਾਗਰਿਕਾਂ ਸਮੇਤ ਕੁਲ 1160 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਕੁਲ 219, ਪੀ. ਏ. ਪੀ. ਵਿਚ 176, ਖੁਰਲਾ ਕਿੰਗਰਾ ਵਿਚ 40, ਆਦਮਪੁਰ ਵਿਚ 30, ਕਾਲਾ ਬੱਕਰਾ ਵਿਚ 18, ਬਸਤੀ ਗੁਜ਼ਾਂ ਵਿਚ 60, ਕਰਤਾਰਪੁਰ ਵਿਚ 187, ਨਕੋਦਰ ਸਿਹਤ ਕੇਂਦਰ ਵਿਚ 59 ਅਤੇ ਐੱਨ. ਐੱਚ. ਐੱਸ. ਹਸਪਤਾਲ ਵਿਚ 70, ਪਟੇਲ ਹਸਪਤਾਲ ਵਿਚ 68, ਗਲੋਬਲ ਹਸਪਤਾਲ ਵਿਚ 60, ਨਿਊ ਰੂਬੀ ਹਸਪਤਾਲ ਵਿਚ 51, ਸੈਂਟਰਲ ਹਸਪਤਾਲ ਵਿਚ 32, ਕੈਪੀਟੋਲ ਹਸਪਤਾਲ ਵਿਚ 30, ਸੈਕਰਡ ਹਾਰਟ ਹਸਪਤਾਲ ਵਿਚ 30, ਪਿਮਸ ਵਿਚ 20 ਅਤੇ ਜੈਨੇਸਿਸ ਵਿਚ 10 ਲੋਕ ਟੀਕਾ ਲੁਆਉਣ ਪਹੁੰਚੇ, ਜਿਨ੍ਹਾਂ ਵਿਚ 60 ਸਾਲ ਤੋਂ ਜ਼ਿਆਦਾ ਦੇ 540 ਅਤੇ 45 ਤੋਂ 60 ਸਾਲ ਤੱਕ ਦੇ 35 ਲੋਕ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਟੀਕਾ ਲੁਆਉਣ ਵਾਲਿਆਂ ਵਿਚ 111 ਅਜਿਹੇ ਕੋਰੋਨਾ ਯੋਧੇ ਸਨ, ਜਿਨ੍ਹਾਂ ਨੇ ਦੂਜੀ ਡੋਜ਼ ਲੁਆਈ।

ਇਹ ਵੀ ਪੜ੍ਹੋ :  ਸਿਫ਼ਰ ਕਾਲ ਦੌਰਾਨ ਸਪੀਕਰ ਨੇ ਕਿਹਾ, ਜਿਸ ਨੂੰ ਹੈ ਇਤਰਾਜ ਤਾਂ ਉਹ ਅਦਾਲਤ ਜਾ ਸਕਦੈ

 

 


Anuradha

Content Editor

Related News