ਪੰਜਾਬ 'ਚ 21 ਸਾਲ ਤੋਂ ਘੱਟ ਉਮਰ ਦਾ ਸ਼ਖਸ ਨਹੀਂ ਖਰੀਦ ਸਕੇਗਾ 'ਤੰਬਾਕੂ'!

07/01/2019 4:31:24 PM

ਚੰਡੀਗੜ੍ਹ (ਪਾਲ) : ਜੇਕਰ ਸਭ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ 21 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਸ਼ਖਸ ਤੰਬਾਕੂ ਅਤੇ ਲੀਗਲ ਨਿਕੋਟੀਨ ਪ੍ਰੋਡਕਟ ਨਹੀਂ ਖਰੀਦ ਸਕੇਗਾ। ਪੀ. ਜੀ. ਆਈ. ਕਮਿਊਨਿਟੀ ਮੈਡੀਸੀਨ ਵਿਭਾਗ ਨੇ ਤੰਬਾਕੂ ਖਰੀਦਣ ਦੀ ਲੀਗਲ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਪਹਿਲ ਕੀਤੀ ਹੈ। ਵਿਭਾਗ ਨੇ ਬਕਾਇਦਾ ਇਕ ਪ੍ਰਪੋਜ਼ਲ ਤਿਆਰ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੇਸ਼ ਕੀਤਾ ਹੈ।

ਬਲਬੀਰ ਸਿੰਘ ਸ਼ੁੱਕਰਵਾਰ ਨੂੰ ਪੀ. ਜੀ. ਆਈ. ਪੁੱਜੇ ਸਨ, ਜਿੱਥੇ ਉਨ੍ਹਾਂ ਨੂੰ ਇਸ ਪ੍ਰਪੋਜ਼ਲ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ਖੁਦ ਇਸ ਪ੍ਰਪੋਜ਼ਲ 'ਤੇ ਇਕ ਪਾਜ਼ੀਟਿਵ ਰਿਐਕਸ਼ਨ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਨੂੰ ਪੰਜਾਬ 'ਚ ਲਾਗੂ ਕਰਨਾ ਚਾਹੁੰਦੇ ਹਨ। ਵਿਭਾਗ ਦੇ ਐਡੀਸ਼ਨਲ ਪ੍ਰੋ. ਸੋਨੂੰ ਗੋਇਲ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੈਬਨਿਟ ਤੇ ਦੂਜੇ ਜ਼ਰੂਰੀ ਵਿਭਾਗਾਂ 'ਚ ਇਸ ਪ੍ਰਪੋਜ਼ਰਲ ਨੂੰ ਰੀਕਮੈਂਡ ਕਰਨਗੇ ਅਤੇ ਉਹ ਖੁਦ ਚਾਹੁੰਦੇ ਹਨ ਕਿ ਤੰਬਾਕੂ ਖਰੀਦਣ ਦੀ ਉਮਰ ਜੇਕਰ ਵਧਾ ਦਿੱਤੀ ਜਾਂਦੀ ਹੈ ਤਾਂ ਇਸ ਦੇ ਇਸਤੇਮਾਲ 'ਤੇ ਕਾਫੀ ਅਸਰ ਪਵੇਗਾ। ਡਾ. ਗੋਇਲ ਨੇ ਦੱਸਿਆ ਕਿ ਯੂ. ਐੱਸ. ਤੇ ਸਿੰਗਾਪੁਰ ਸਮੇਤ ਕੁਝ ਅਜਿਹੇ ਦੇਸ਼ ਹਨ, ਜਿੱਥੇ ਕਾਨੂੰਨੀ ਉਮਰ 18 ਸਾਲ ਤੋਂ ਜ਼ਿਆਦਾ ਹੈ। ਇਸ ਪ੍ਰਪੋਜ਼ਲ ਨੂੰ ਲੈ ਕੇ ਉਹ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਜੇਕਰ ਇਹ ਪ੍ਰਪੋਜ਼ਲ ਮਨਜ਼ੂਰ ਹੁੰਦਾ ਹੈ ਤਾਂ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।


Babita

Content Editor

Related News