ਪੱਥਰਬਾਜ਼ਾਂ ਨੂੰ ਰਿਹਾਅ ਕਰਨਾ ਸੈਨਾ ਨਾਲ ਨਾਇਨਸਾਫੀ : ਮਹਾਜਨ

Wednesday, Feb 07, 2018 - 12:49 AM (IST)

ਪੱਥਰਬਾਜ਼ਾਂ ਨੂੰ ਰਿਹਾਅ ਕਰਨਾ ਸੈਨਾ ਨਾਲ ਨਾਇਨਸਾਫੀ : ਮਹਾਜਨ

ਗੁਰਦਾਸਪੁਰ,  (ਵਿਨੋਦ)-  ਬੀਤੇ ਦਿਨੀਂ ਜੰਮੂ-ਕਸ਼ਮੀਰ ਸਰਕਾਰ ਨੇ ਸਦਨ 'ਚ ਹਜ਼ਾਰਾਂ ਪੱਥਰਬਾਜ਼ਾਂ ਨੂੰ ਰਿਹਾਅ ਕਰਨ ਦਾ ਜੋ ਫੈਸਲਾ ਲਿਆ ਹੈ, ਉਹ ਬਿਲਕੁੱਲ ਗਲਤ ਹੈ ਅਤੇ ਦੇਸ਼ ਦੇ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਹੈ। ਉਕਤ ਵਿਚਾਰ ਪੰਜਾਬ ਯੂਥ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ ਹਨੀ ਮਹਾਜਨ ਨੇ ਪ੍ਰਗਟ ਕੀਤੇ।
ਮਹਾਜਨ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਸੇਵਾ ਕਰਨ ਵਾਲੀ ਸੈਨਾ 'ਤੇ ਤਾਂ ਮਾਮਲੇ ਦਰਜ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਸੈਨਾ 'ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜੋ ਕਿ ਸੰਵਿਧਾਨ ਦੇ ਬਿਲਕੁੱਲ ਉਲਟ ਹੈ ਅਤੇ ਜ਼ਿਆਦਾ ਦੁੱਖ ਇਸ ਲਈ ਹੈ ਕਿ ਸੱਤਾ 'ਚ ਅੰਨ੍ਹੀ ਹਿੰਦੂਆਂ ਦੀ ਨਕਲੀ ਠੇਕੇਦਾਰ ਭਾਜਪਾ ਜੋ ਕਸ਼ਮੀਰ 'ਚ ਬਰਾਬਰ ਦੀ ਸੱਤਾ ਚਲਾ ਰਹੀ ਹੈ, ਬਿਲਕੁਲ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ ਤੇ ਹਿੰਦੂਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ।
ਹਨੀ ਮਹਾਜਨ ਨੇ ਕਿਹਾ ਕਿ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਫਤਿਹਗੜ੍ਹ ਸਾਹਿਬ 'ਚ ਅੱਤਵਾਦੀ ਮੇਲਾ ਲਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਨਾਲ ਉਸ ਦੇ ਹੌਸਲੇ ਵਧਦੇ ਜਾ ਰਹੇ ਹਨ, ਫਿਰ ਅੱਤਵਾਦੀ ਦੀ ਯਾਦ ਦੇ ਪ੍ਰੋਗਰਾਮ ਕਰਵਾ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮਾਨ ਦੇ ਕਸ਼ਮੀਰੀ ਅੱਤਵਾਦੀਆਂ ਨਾਲ ਡੂੰਘੇ ਸੰਬੰਧ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਪ੍ਰੋਗਰਾਮ ਨੂੰ ਰੱਦ ਕਰਵਾਉਣਾ ਚਾਹੀਦਾ ਹੈ ਤਾਂ ਕਿ ਮਾਨ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨਾ ਕਰ ਸਕੇ।


Related News