ਟਿਕਟਾੱਕ ਨੇ ਨਵੇਂ ਮਿਊਜ਼ਿਕ ਟੈਲੇਂਟ ਦੀ ਖੋਜ ਲਈ ਸ਼ੁਰੂ ਕੀਤਾ ਆੱਨਲਾਈਨ ਟੈਲੇਂਟ ਹੰਟ #MusicStarPunjabi

06/13/2020 3:10:46 PM

ਜਲੰਧਰ : ਟਿਕਟਾੱਕ ਆਪਣੀ ਓਰਿਜਨੈਲਿਟੀ ਅਤੇ ਕ੍ਰਿਏਟੀਵਿਟੀ ਦੀ ਸੈਲੀਬ੍ਰੇਸ਼ਨ ਦੇ ਨਾਲ ਨਵੇਂ ਮਿਊਜ਼ਿਕ ਕਲਾਕਾਰਾਂ ਅਤੇ ਸੰਗੀਤਕਾਰਾਂ ਦੀ ਖੋਜ ਲਈ ਇੱਕ ਪਾੱਵਰਫੁੱਲ ਪਲੇਟਫਾਰਮ ਬਣ ਗਿਆ ਹੈ। ਇਸ ਦਿਸ਼ਾ ਵੱਲ ਇੱਕ ਹੋਰ ਕਦਮ ਵਧਾਉਂਦੇ ਹੋਏ ਇਸ ਪਲੇਟਫਾਰਮ ਨੇ ਅੱਜ ਇੱਕ ਇਨ-ਐਪ ਰੀਜ਼ਨਲ ਮਿਊਜ਼ਿਕ ਟੈਲੇਂਟ ਹੰਟ #MusicStarPunjabi ਦਾ ਐਲਾਨ ਕੀਤਾ, ਜਿਸਦਾ ਟੀਚਾ ਨਵੇਂ ਇੰਡਿਪੈਂਡੈਂਟ ਮਿਊਜ਼ਿਕ ਟੈਲੇਂਟ ਦੀ ਖੋਜ ਕਰਨਾ ਹੈ। ਇਹ ਹੰਟ 7 ਜੂਨ ਨੂੰ ਤਮਿਲ, ਤੇਲੁਗੂ, ਮਲਿਆਲਮ, ਕੰਨੜ, ਪੰਜਾਬੀ, ਅਤੇ ਬੰਗਾਲੀ ਸਮੇਤ ਛੇ ਭਾਰਤੀ ਭਾਸ਼ਾਵਾਂ 'ਚ ਸ਼ੁਰੂ ਹੋ ਗਿਆ ਅਤੇ ਜੇਤੂਆਂ ਦਾ ਐਲਾਨ 21 ਜੂਨ, ਵਿਸ਼ਵ ਸੰਗੀਤ ਦਿਵਸ ਨੂੰ ਕੀਤਾ ਜਾਵੇਗਾ। ਸ਼ਾਨਦਾਰ ਕੈਸ਼ ਇਨਾਮ ਜਿੱਤਣ ਤੋਂ ਇਲਾਵਾ ਜੈਤੂਆਂ ਨੂੰ ਰੈਸੋ ਵਲੋਂ ਉਸ ਪ੍ਰਮੁੱਖ ਮਿਊਂਜ਼ਿਕ ਲੇਬਲ ਦੇ ਨਾਲ ਮਿਊਂਜ਼ਿਕ ਰਿਕਾਰਡ ਅਤੇ ਰਿਲੀਜ਼ ਕਰਨ ਦਾ ਵੀ ਮੌਕਾ ਦਿੱਤਾ ਜਾਵੇਗਾ ਜੋ ਕਿ ਕੇਵਲ ਸੋਸ਼ਲ ਸਟ੍ਰੀਮਿੰਗ ਪਲੇਟਫਾਰਮ 'ਤੇ ਮੁਹੱਈਆ ਹੋਵੇਗਾ। ਸੈਲੀਬ੍ਰਿਟੀ ਕਲਾਕਾਰ ਅਤੇ ਪ੍ਰਸਿੱਧ ਸੰਗੀਤਕਾਰ ਆਪਣੇ ਖੇਤਰ ਦੇ ਕਲਾਕਾਰਾਂ ਨੂੰ ਸਪੋਰਟ ਕਰਨਗੇ। ਤਮਿਲ, ਤੇਲੁਗੂ, ਮਲਿਆਲਮ, ਕੰਨੜ ਭਾਸ਼ਾਵਾਂ ਦੇ ਲਈ ਕਲਾਕਾਰਾਂ 'ਚ ਜੀਵੀ ਪ੍ਰਕਾਸ਼, ਸੰਗੀਤਾ ਰਾਜੀਵ, ਅਨੂਪ ਰੁਬੇਨਜ਼, ਕੇਐਸ ਚਿਤਰਾ ਸ਼ਾਮਿਲ ਨੇ ਅਤੇ ਪੰਜਾਬੀ ਅਤੇ ਬੰਗਾਲੀ ਭਾਸ਼ਾ ਲਈ ਸੁੱਖ-ਈ, ਨੁਸਰਤ ਜਹਾਂ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟ ਕਰਕੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਣਗੇ। ਉਪਭੋਗਤਾ ਉਨ੍ਹਾਂ ਨੂੰ ਲਾਈਵ ਦੇਖ ਸਕਦੇ ਹਨ ਅਤੇ ਉਨ੍ਹਾਂ ਦੇ ਹਿੱਟ ਗੀਤਾਂ 'ਤੇ ਪਰਫਾਰਮ ਕਰ ਸਕਦੇ ਹਨ।

ਇਹ ਸ਼ੋਅ ਪ੍ਰਦੇਸ਼ਕ ਸੱਭਿਆਚਾਰ ਅਤੇ ਸੰਗੀਤ ਨੂੰ ਸਰਾਹੇਗਾ ਅਤੇ ਖੇਤਰ ਦੇ ਨਵੇਂ ਸੰਗੀਤ ਕਲਾਕਾਰਾਂ ਨੂੰ ਇੱਕ ਬਿਹਤਰੀਨ ਪਲੇਟਫਾਰਮ ਮੁਹੱਈਆ ਕਰਵਾਏਗਾ। ਇਸ ਕੈਂਪੇਨ ਬਾਰੇ ਟਿਕਟਾੱਕ ਦੇ ਬੁਲਾਰੇ ਨੇ ਕਿਹਾ,“ਭਾਰਤ 'ਚ ਖਾਸ ਤੌਰ 'ਤੇ ਮਿਊਜ਼ਿਕ ਟੈਲੇਂਟ ਭਰਿਆ ਪਿਆ ਹੈ। ਸੰਗੀਤ ਸਾਡੇ ਪਲੇਟਫਾਰਮ ਦਾ ਅਹਿਮ ਹਿੱਸਾ ਹੈ ਅਤੇ ਟਿਕਟਾੱਕ ਦੇ ਕ੍ਰਿਏਟਿਵ ਡੀ. ਐੱਨ. ਏ. 'ਚ ਸ਼ਾਮਲ ਹੈ। ਅਸੀਂ ਪ੍ਰਸਿੱਧ ਕ੍ਰਿਏਟਰਾਂ, ਸੰਗੀਤਕਾਰਾਂ ਅਤੇ ਇੰਡਿਪੈਂਡੈਂਟ ਕਲਾਕਾਰਾਂ ਨੂੰ ਆਪਣਾ ਟੈਲੇਂਟ ਸ਼ੇਅਰ ਕਰਨ ਅਤੇ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਣ ਲਈ ਇਸ ਪਲੇਟਫਾਰਮ ਨੂੰ ਪ੍ਰਯੋਗ ਕਰਦੇ ਹੋਏ ਦੇਖਿਆ ਹੈ। ਨੌਜਵਾਨਾਂ ਦੇ ਨਾਲ ਟਿਕਟਾੱਕ ਮਜ਼ਬੂਤ ਰਿਸ਼ਤੇ ਅਤੇ ਪਰਿਵਾਰ ਦੇ ਨਾਲ ਡੂੰਘੀ ਸਾਂਝ ਦੇ ਚੱਲਦੇ #ਮਿਊਂਜ਼ਿਕਸਟਾਰ ਨੂੰ ਬਿਹਤਰੀਨ ਕੰਟੈਂਟ ਦੇਣ ਦੇ ਨਾਲ-ਨਾਲ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗਾ। ਸਾਨੂੰ ਇਸ ਅਨੋਖੀ ਆੱਫਰਿੰਗ ਦੇ ਲਈ ਮਾਣ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ #MusicStar ਦੇ ਜ਼ਰੀਏ ਅਸੀਂ ਇੰਡਿਪੈਂਡੈਂਟ ਸੰਗੀਤਕਾਰਾਂ ਨੂੰ ਉਤਸਾਹਿਤ ਕਰਾਂਗੇ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਇੱਕ ਬਿਹਤਰੀਨ ਪਲੇਟਫਾਰਮ ਪ੍ਰਦਾਨ ਕਰਾਂਗੇ।” ਇਸ ਬਾਰੇ ਸੁੱਖ-ਈ ਨੇ ਕਿਹਾ,“ਪੰਜਾਬ ਸੰਗੀਤ ਦੇ ਮਾਮਲੇ ਵਿੱਚ ਟੈਲੇਂਟ ਦਾ ਪਾੱਵਰਹਾਊਸ ਹੈ। ਲੋਕ ਸੰਗੀਤ ਤੋਂ ਲੇ ਕੇ ਰੈਪ ਤੱਕ ਤੁਸੀਂ ਪੰਜਾਬ ਦੇ ਹਰ ਕੋਨੇ 'ਚ ਇੱਕ ਕਲਾਕਾਰ ਦੇਖ ਸਕਦੇ ਹੋ। ਟਿਕਟਾੱਕ ਕਮਿਊਨਿਟੀ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਮੈ ਚਾਹੁੰਦਾ ਹਾਂ ਕਿ #MusicStarPunjabi ਦੇ ਜ਼ਰੀਏ ਨਵੇਂ ਕਲਾਕਾਰ ਆਪਣਾ ਟੈਲੇਂਟ ਦਿਖਾਉਂਣ ਲਈ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਣਗੇ।”

ਟਾਇਮਜ਼ ਮਿਊਜ਼ਿਕ ਦੇ ਸੀਓਓ ਸ਼੍ਰੀ ਮੰਦਾਰ ਠਾਕੁਰ ਨੇ ਕਿਹਾ, “ਅੱਜ ਪੰਜਾਬੀ ਮਿਊਜ਼ਿਕ ਭਾਰਤ ਦਾ ਸਭ ਤੋਂ ਹਾੱਟ ਗਲੋਬਲ ਮਿਊਜ਼ਿਕ ਐਕਸਪੋਰਟ ਹੈ ਅਤੇ ਇਹ ਬਾੱਲੀਵੁੱਡ ਦੇ ਕਈ ਗੀਤਾਂ 'ਚ ਸ਼ਾਮਲ ਹੁੰਦਾ ਹੈ। ਟਾਇਮਜ਼ ਮਿਊਜ਼ਿਕ (ਅਤੇ ਸਾਡੀ ਸ਼ਾਖਾ ਸਪੀਡ ਰਿਕਾੱਡਜ਼) ਵਿਖੇ ਅਸੀਂ ਪੰਜਾਬੀ ਮਿਊਜ਼ਿਕ ਮਾਰਕਿਟ 'ਤੇ ਰਾਜ ਕਰਦੇ ਹਾਂ ਅਤੇ ਅਸੀਂ ਇੰਡਸਟਰੀ ਨੂੰ ਕੁਝ ਸਭ ਤੋਂ ਵੱਡੇ ਹਿੱਟ ਗੀਤ ਦਿੱਤੇ ਹਨ। ਟਿਕਟਾੱਕ ਮਿਊਜ਼ਿਕ ਨੂੰ ਸ਼ੇਅਰ ਕਰਨ ਦੇ ਬਿਹਤਰੀਨ ਫੀਚਰ ਨਾਲ ਇੱਕ ਸ਼ਾਨਦਾਰ ਪਲੇਟਫਾਰਮ ਦੇ ਤੌਰ 'ਤੇ ਉਭਰਿਆ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਨਵੇਂ ਪੰਜਾਬੀ ਟੈਲੇਂਟ ਨਾਲ ਕੰਮ ਕਰਦੇ ਹੋਏ #MusicStarPunjabi ਨੂੰ ਸਹਿਯੋਗ ਦੇ ਰਹੇ ਹਾਂ।” #MusicStar ਦੇ ਆੱਫੀਸ਼ੀਅਲ ਮਿਊਜ਼ਿਕ ਪਾਟਨਰਾਂ ਵਿੱਚ ਸੋਨੀ ਮਿਊਜ਼ਿਕ, ਟਾਇਮਜ਼ ਮਿਊਜ਼ਿਕ, ਸਪੀਡ ਰਿਕਾੱਡਜ਼, ਆਦਿਤਿਆ ਮਿਊਜ਼ਿਕ, ਅਨੰਦ ਆੱਡੀਓ, ਲਹਿਰੀ ਮਿਊਜ਼ਿਕ, ਮਿਊਜ਼ਿਕ247, ਅਤੇ ਅਮਾਰਾਮਿਊਜ਼ਿਕ ਸ਼ਾਮਿਲ ਹਨ ਜੋ ਖੇਤਰੀ ਵਿਜੇਤਾਵਾਂ ਨੂੰ ਇੱਕ ਐਕਸਕਲੂਸਿਵ ਮਿਊਜ਼ਿਕ ਰੀਲੀਜ਼ ਦੀ ਪੇਸ਼ਕਸ਼ ਕਰਨਗੇ। ਦੋ ਹਫਤੇ ਤੱਕ ਚੱਲਣ ਵਾਲਾ #MusicStar ਇੰਸਟਰੂਮੈਂਟੇਲਿਸਟ, ਸਿੰਗਰ, ਬੈਂਡ ਅਤੇ ਮਿਊਜ਼ਿਕ ਪ੍ਰੋਡਿਊਸਰਾਂ/ਕੰਪੋਜ਼ਰਾਂ ਨੂੰ ਸੱਦਾ ਦਿੰਦਾ ਹੈ।  ਪਾਰਟੀਸਿਪੇਸ਼ਨ ਨੂੰ ਇੱਕ ਆਸਾਨ ਪ੍ਰਕਿਰਿਆ ਬਣਾਉਂਦੇ ਹੋਏ ਇਹ ਕੈਂਪੇਨ ਉਪਭੋਗਤਾਵਾਂ ਨੂੰ #MusicStar ਹੈਸ਼ਟੈਗਜ਼ #MusicStar“amil, #MusicStar“elugu, #MusicStarMalayalam, #MusicStarKannada, #MusicStarPunjabi, #MusicStarBengali) 'ਤੇ ਟਿਕਟਾੱਕ ਵੀਡੀਓ ਅਪਲੋਡ ਕਰਨ ਲਈ ਕਹਿੰਦਾ ਹੈ ਜਿਸ 'ਚ ਉਹ ਆਪਣਾ ਟੈਲੇਂਟ ਦਿਖਾਉਣਗੇ।

#MusicStarPunjabi ਕੈਂਪੇਨ ਪੜਾਅ:
ਪੜਾਅ 1- 7-14 ਜੂਨ : ਸਭ ਤੋਂ ਜ਼ਿਆਦਾ ਲਾਈਕਸ, ਕੁਆਲਿਟੀ ਅਤੇ ਮਿਊਜ਼ਿਕ ਕੰਟੈਂਟ ਦੇ ਆਧਾਰ 'ਤੇ ਹਰ ਇੱਕ ਭਾਸ਼ਾ ਦੇ 10 ਸ਼ੋਰਟਲਿਸਟ ਕੀਤੇ ਗਏ ਜੇਤੂਆਂ ਦੀ ਚੋਣ ਹੋਵੇਗੀ। 
ਪੜਾਅ 2- 15 ਜੂਨ : ਵੋਟਿੰਗ ਪ੍ਰੋਸੈਸ ਸ਼ੁਰੂ ਹੋਵੇਗੀ ਅਤੇ ਉਪਭੋਗਤਾਵਾਂ ਨੂੰ 60 ਸ਼ੋਰਟਲਿਸਟ ਕੀਤੇ ਗਏ ਪ੍ਰਤਿਯੋਗੀਆਂ ਵਿੱਚੋਂ ਆਪਣੇ ਪਸੰਦੀਦਾ ਇੰਡਿਪੈਂਡੈਂਟ ਸੰਗੀਤਕਾਰ ਨੂੰ ਵੋਟ ਅਤੇ ਸਪੋਰਟ ਕਰਨ ਲਈ ਉਤਸਾਹਤ ਕੀਤਾ ਜਾਵੇਗਾ।
ਪੜਾਅ 3- 21 ਜੂਨ: ਸਭ ਤੋਂ ਜ਼ਿਆਦਾ ਵੋਟਾਂ ਦੇ ਆਧਾਰ 'ਤੇ ਹਰ ਇੱਕ ਭਾਸ਼ਾ ਦੇ 5 ਫਾਈਨੇਲਿਸਟਾਂ ਨੂੰ ਉਮੀਦਵਾਰਾਂ ਦੇ ਜੇਤੂਆਂ ਦੇ ਤੌਰ 'ਤੇ ਚੁਣਿਆ।

ਟਿਕਟਾੱਕ ਦੇ ਬਾਰੇ
ਟਿਕਟਾੱਕ ਸ਼ੋਰਟ-ਫਾੱਰਮ ਵੀਡੀਓ ਦੇ ਲਈ ਇੱਕ ਪ੍ਰਮੁੱਖ ਡੈਸਟੀਨੇਸ਼ਨ ਹੈ। ਸਾਡਾ ਉਦੇਸ਼ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਖੁਸ਼ੀਆਂ ਫੈਲਾਉਣਾ ਹੈ। ਟਿਕਟਾੱਕ ਦੇ ਵੈਸ਼ਵਿਕ ਦਫਤਰ ਲਾੱਸ ਏਂਜਲਸ, ਨਿਊਯਾਰਕ, ਲੰਡਨ, ਪੈਰਿਸ, ਬਰਲਿਨ, ਦੁਬਈ, ਮੁੰਬਈ, ਸਿੰਗਾਪੁਰ, ਜਕਾਰਤਾ, ਸਿਓਲ ਅਤੇ ਟੋਕੀਓ ਵਿੱਚ ਹਨ।  www.tiktok.com


Anuradha

Content Editor

Related News