ਟਿਕਟਾਕ ਸਟਾਰ ਨੂੰ ਗੋਲ਼ੀ ਮਾਰਨ ਵਾਲੇ ਸ਼ੂਟਰ ਗੈਂਗਸਟਰਾਂ ਦਾ ਵੱਡਾ ਖੁਲਾਸਾ, ਨਿਸ਼ਾਨੇ ''ਤੇ ਸੀ ਭਾਜਪਾ ਨੇਤਾ
Friday, Nov 20, 2020 - 09:14 PM (IST)
ਚੰਡੀਗੜ੍ਹ (ਸੁਸ਼ੀਲ) : ਪੰਜਾਬ ਪੁਲਸ ਨੂੰ ਲੋੜੀਂਦਾ ਅਤੇ ਸੈਕਟਰ-9 ਸਥਿਤ ਬਾਰ ਵਿਚ ਟਿਕਟਾਕ ਸਟਾਰ ਸੌਰਵ ਗੁੱਜਰ ਨੂੰ ਗੋਲ਼ੀ ਮਾਰਨ ਦੇ ਮਾਮਲੇ ਵਿਚ ਰਿਮਾਂਡ 'ਤੇ ਚੱਲ ਰਹੇ ਸਾਗਰ ਨਿਊਟਨ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚਾਰ ਪਿਸਟਲ ਅਤੇ 9 ਕਾਰਤੂਸ ਕੈਂਬਵਾਲਾ ਦੇ ਜੰਗਲ ਤੋਂ ਬਰਾਮਦ ਕੀਤੇ ਹਨ। ਸਾਗਰ ਨਿਊਟਨ ਨੇ ਪੁੱਛਗਿਛ ਵਿਚ ਦੱਸਿਆ ਕਿ ਇਸ ਰਿਵਾਲਵਰ ਅਤੇ ਪਿਸਟਲ ਨਾਲ ਲੁਧਿਆਣਾ ਦੇ ਭਾਜਪਾ ਨੇਤਾ ਸ਼ਸ਼ੀ ਸ਼ਰਮਾ ਦਾ ਕਤਲ ਕਰਨਾ ਸੀ। ਸ਼ਸ਼ੀ ਸ਼ਰਮਾ ਦੇ ਕਤਲ ਦੀ ਸੁਪਾਰੀ ਅੰਮ੍ਰਿਤਸਰ ਜੇਲ ਵਿਚ ਬੈਠੇ ਬੱਗਾ ਖਾਨ ਅਤੇ ਦਲਬੀਰ ਸਿੰਘ ਭੀਰਾ ਨੇ ਦਿੱਤੀ ਸੀ। ਸ਼ੂਟਰ ਸਾਗਰ ਨਿਊਟਨ ਅਤੇ ਮੋਵਿਸ਼ ਬੈਂਸ ਭਾਜਪਾ ਨੇਤਾ ਸ਼ਸ਼ੀ ਸ਼ਰਮਾ ਦਾ ਕਤਲ ਕਰਨ ਮਾਰਚ ਵਿਚ ਗਏ ਸਨ ਪਰ ਕਰਫਿਊ ਲੱਗਣ ਕਾਰਣ ਕਤਲ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਸਨ। ਉਸ ਤੋਂ ਬਾਅਦ ਮੁਲਜ਼ਮਾਂ ਨੇ ਹਥਿਆਰਾਂ ਨੂੰ ਜੰਗਲ ਵਿਚ ਲੁਕਾ ਦਿੱਤਾ ਸੀ।
ਇਹ ਵੀ ਪੜ੍ਹੋ : ਫਿਲੌਰ ਦੀ ਘਟਨਾ, ਪਤਨੀ ਨੇ ਥਾਣੇ 'ਚ ਕੀਤੀ ਪਤੀ ਦੀ ਸ਼ਿਕਾਇਤ, ਜਦੋਂ ਘਰ ਪੁੱਜੀ ਪੁਲਸ ਤਾਂ ਉੱਡੇ ਹੋਸ਼
ਟਿਕਟਾਕ ਸਟਾਰ ਸੌਰਵ 'ਤੇ ਗੋਲ਼ੀ ਚਲਾਉਣ ਤੋਂ ਬਾਅਦ ਫੜੇ ਗਏ ਸਨ ਦੋਵੇਂ ਸ਼ੂਟਰ
ਡੀ. ਐੱਸ. ਪੀ. ਸੈਂਟਰਲ ਕ੍ਰਿਸ਼ਣ ਕੁਮਾਰ ਨੇ ਦੱਸਿਆ ਕਿ ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਰਿਮਾਂਡ 'ਤੇ ਚੱਲ ਰਹੇ ਸਾਗਰ ਨਿਊਟਨ ਅਤੇ ਮੋਵਿਸ਼ ਬੈਂਸ ਨੇ ਪੁੱਛਗਿਛ ਕੀਤੀ ਸੀ। ਪੁੱਛਗਿਛ ਵਿਚ ਸਾਗਰ ਨੇ ਦੱਸਿਆ ਕਿ ਉਸ ਨੇ ਭਾਜਪਾ ਨੇਤਾ ਸ਼ਸ਼ੀ ਸ਼ਰਮਾ ਦਾ ਕਤਲ ਕਰਨਾ ਸੀ। ਪਿਸਟਲ ਅਤੇ ਰਿਵਾਲਵਰ ਕੈਂਬਵਾਲਾ ਦੇ ਜੰਗਲ ਵਿਚ ਲੁਕਾਏ ਹੋਏ ਹਨ। ਪੁਲਸ ਟੀਮ ਨੇ ਸਾਗਰ ਦੀ ਨਿਸ਼ਾਨਦੇਹੀ 'ਤੇ 4 ਪਿਸਟਲ ਅਤੇ 9 ਕਾਰਤੂਸ ਬਰਾਮਦ ਕੀਤੇ। ਇਸ ਤੋਂ ਪਹਿਲਾਂ ਪੁਲਸ ਸਾਗਰ ਤੋਂ ਇਕ ਪਿਸਟਲ ਅਤੇ ਤਿੰਨ ਕਾਰਤੂਸ ਬਰਾਮਦ ਕਰ ਚੁੱਕੀ ਹੈ। ਪੁਲਸ ਨੇ ਹਾਲੇ ਤੱਕ ਦੋ ਰਿਵਾਲਵਰ, ਦੋ ਪਿਸਟਲ ਅਤੇ 12 ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਹੈਰਾਨ ਕਰਨ ਵਾਲੀ ਘਟਨਾ, 10 ਰੁਪਏ ਲਈ ਨੌਜਵਾਨ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ
ਅੱਜ ਪੇਸ਼ ਕੀਤਾ ਜਾਵੇਗਾ ਅਦਾਲਤ 'ਚ
ਪੁਲਸ ਸੈਕਟਰ-9 ਵਿਚ ਫਾਇਰਿੰਗ ਮਾਮਲੇ ਵਿਚ ਸਾਗਰ ਨਿਊਟਨ ਅਤੇ ਮੋਵਿਸ਼ ਬੈਂਸ ਨੂੰ ਅੱਜ ਅਦਾਲਤ ਵਿਚ ਪੇਸ਼ ਕਰੇਗੀ। ਪੁਲਸ ਮਾਮਲੇ ਵਿਚ ਸਾਗਰ ਦਾ ਦੁਬਾਰਾ ਰਿਮਾਂਡ ਹਾਸਲ ਕਰੇਗੀ ਤਾਂ ਕਿ ਅਤੇ ਹਥਿਆਰ ਬਰਾਮਦ ਕੀਤੇ ਜਾ ਸਕਣ।
ਇਹ ਵੀ ਪੜ੍ਹੋ : ਜਿਗਰੀ ਯਾਰ ਹੀ ਨਿਕਲੇ ਨੌਜਵਾਨ ਦੇ ਕਾਤਲ, ਵਜ੍ਹਾ ਕਰ ਦੇਵੇਗੀ ਹੈਰਾਨ
ਸਾਗਰ ਨਿਊਟਨ 'ਤੇ ਦਰਜ ਹਨ 8 ਤੋਂ ਜ਼ਿਆਦਾ ਕੇਸ
ਸਾਗਰ ਨਿਊਟਨ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਰੁਪਏ ਲੈ ਕੇ ਫਿਰੌਤੀ ਅਤੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਾ ਸੀ। ਨਿਊਟਨ 'ਤੇ ਲੁਧਿਆਣਾ ਵਿਚ ਕਤਲ, ਲੁੱਟ, ਮਾਰਕੁੱਟ ਅਤੇ ਆਰਮਜ਼ ਐਕਟ ਦੇ ਅੱਠ ਤੋਂ ਵੱਧ ਕੇਸ ਦਰਜ ਹਨ। ਸਾਗਰ 'ਤੇ ਕਤਲ ਦਾ ਕੇਸ ਲੁਧਿਆਣਾ ਦੇ ਹੈਬੋਵਾਲ ਪੁਲਸ ਥਾਣੇ ਵਿਚ, ਕਤਲ ਦੀ ਕੋਸ਼ਿਸ਼ ਦੇ ਤਿੰਨ ਮਾਮਲੇ, ਇਕ ਸੈਕਟਰ-3 ਪੁਲਸ ਥਾਣੇ ਵਿਚ, ਦੂਜਾ ਲੁਧਿਆਣਾ ਦੇ ਸਲੈਮ ਟਾਵਰੀ ਪੁਲਸ ਥਾਣੇ ਵਿਚ, ਤੀਜਾ ਕੇਸ ਢੋਲੇਵਾਲ ਪੁਲਸ ਥਾਣੇ ਵਿਚ ਦਰਜ ਹੈ। ਧਾਰਾ-452 ਤਹਿਤ ਲੁਧਿਆਣਾ ਦੇ ਦੁਗਰੀ ਪੁਲਸ ਥਾਣੇ ਵਿਚ, ਚੋਰੀ ਦਾ ਕੇਸ ਲੁਧਿਆਣਾ ਦੇ ਸਦਰ ਪੁਲਸ ਥਾਣੇ ਵਿਚ, ਧਾਰਾ 452 ਤਹਿਤ ਸਰਬਲ ਪੁਲਸ ਥਾਣੇ ਵਿਚ ਅਤੇ ਮਾਰਕੁੱਟ ਦੇ ਤਿੰਨ ਕੇਸ ਜ਼ਿਲਾ ਅਦਾਲਤ ਵਿਚ ਚੱਲ ਰਹੇ ਹਨ। ਮੋਵਿਸ਼ ਬੈਂਸ 'ਤੇ ਧਾਰਾ 452 ਤਹਿਤ ਲੁਧਿਆਣਾ ਦੇ ਸਲੇਮ ਟਾਵਰੀ ਪੁਲਸ ਥਾਣੇ ਵਿਚ ਅਤੇ ਸੈਕਟਰ-3 ਪੁਲਸ ਥਾਣੇ ਵਿਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : ਮੋਗਾ ਸੈਕਸ ਸਕੈਂਡਲ 'ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ
ਟੀਮ ਨੂੰ ਕੀਤਾ ਜਾਵੇਗਾ ਸਨਮਾਨਤ
ਡੀ. ਐੱਸ. ਪੀ. ਕ੍ਰਿਸ਼ਣ ਕੁਮਾਰ ਨੇ ਦੱਸਿਆ ਕਿ ਸਾਗਰ ਨਿਊਟਨ ਅਤੇ ਮੋਵਿਸ਼ ਨੂੰ ਫੜਨ ਵਾਲੀ ਟੀਮ ਨੇ ਬਿਹਤਰ ਕੰਮ ਕੀਤਾ ਹੈ। ਟੀਮ ਦਾ ਹੌਂਸਲਾ ਵਧਾਉਣ ਲਈ ਸਨਮਾਨਤ ਕੀਤਾ ਜਾਵੇਗਾ। ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ, ਏ. ਐੱਸ. ਆਈ. ਵੀਰੇਂਦਰ, ਏ. ਐੱਸ. ਆਈ. ਸੁਖਵੰਤ ਸਿੰਘ, ਹੈੱਡ ਕਾਂਸਟੇਬਲ ਅਜੈਪਾਲ ਸਿੰਘ ਉਰਫ ਪਾਲੀ, ਸੀਨੀਅਰ ਕਾਂਸਟੇਬਲ ਵੀਰੇਂਦਰ ਕੌਸ਼ਿਕ, ਕਾਂਸਟੇਬਲ ਵੀਰੇਂਦਰ ਅਤੇ ਕਾਂਸਟੇਬਲ ਨੀਰਜ ਨੂੰ ਸਨਮਾਨਤ ਕਰਵਾਇਆ ਜਾਵੇਗਾ। ਇਨ੍ਹਾਂ ਦੇ ਨਾਂ ਛੇਤੀ ਆਲਾ ਅਫਸਰਾਂ ਕੋਲ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਪੁਲਸ ਨੇ ਪ੍ਰੋਡੈਕਸ਼ਨ ਵਾਰੰਟ 'ਤੇ ਲਏ ਰਵੀ ਬਲਾਚੌਰੀਆ ਤੇ ਅਰੁਣ ਛੁਰੀਮਾਰ, ਜਾਣੋ ਕੀ ਹੈ ਪੂਰਾ ਮਾਮਲਾ
ਪੈਸੇ ਸੁੱਟਣ ਨੂੰ ਲੈ ਕੇ ਚੱਲੀ ਸੀ ਗੋਲ਼ੀ
ਸੈਕਟਰ-9 ਸਥਿਤ ਐੱਸ. ਕੇ. ਡਿਸਕ ਕਲੱਬ ਵਿਚ ਨੱਚਦੇ ਹੋਏ ਪੈਸੇ ਸੁੱਟਣ ਨੂੰ ਲੈ ਕੇ 11 ਅਕਤੂਬਰ ਨੂੰ ਦੋ ਧਿਰਾਂ ਵਿਚ ਹੋਈ ਮਾਰਕੁੱਟ ਤੋਂ ਬਾਅਦ ਮੁਲਜ਼ਮ ਗੋਲੀ ਚਲਾ ਕੇ ਫਰਾਰ ਹੋ ਗਏ ਸਨ। ਗੋਲ਼ੀ ਲੱਗਣ ਨਾਲ ਟਿਕਟਾਕ ਸਟਾਰ ਜ਼ੀਰਕਪੁਰ ਨਿਵਾਸੀ ਸੌਰਭ ਜ਼ਖ਼ਮੀ ਹੋ ਗਿਆ ਸੀ। ਹਮਲਾਵਰ ਮੋਵਿਸ਼ ਆਪਣੇ ਚਾਰ ਸਾਥੀਆਂ ਅਤੇ ਦੋ ਔਰਤ ਦੋਸਤਾਂ ਨਾਲ ਕਲੱਬ ਵਿਚ ਆਇਆ ਸੀ। ਉਹ ਆਪਣੇ ਦੋਸਤਾਂ ਨਾਲ ਅਤੇ ਸੌਰਭ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ। ਨੱਚਦੇ ਹੋਏ ਪੈਸੇ ਸੁੱਟਣ 'ਤੇ ਦੋਵਾਂ ਧਿਰਾਂ ਵਿਚ ਮਾਰਕੁੱਟ ਹੋ ਗਈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਸੱਦੀ ਕਿਸਾਨਾਂ ਦੀ ਅਹਿਮ ਮੀਟਿੰਗ