ਨਾਭਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਸੜਕ ਹਾਦਸਾ, 2 ਵਿਦਿਆਰਥੀ ਜ਼ਖਮੀ, 1 ਦੀ ਮੌਤ (ਵੀਡੀਓ)

Monday, Nov 13, 2017 - 04:06 PM (IST)

ਨਾਭਾ (ਰਾਹੁਲ) — ਉੱਤਰੀ ਭਾਰਤ 'ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ 'ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ 'ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ. ਏ. ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ 'ਚ ਸਕੂਲ ਵੈਨ ਨਾਲ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ 'ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ  ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ 'ਚ ਛੁੱਟੀਆਂ ਦੀ ਮੰਗ ਕੀਤੀ।

PunjabKesari


Related News