ਅੱਜ ਰਾਜਸਭਾ ''ਚ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ, (ਪੜ੍ਹੋ 30 ਜੁਲਾਈ ਦੀਆਂ ਖਾਸ ਖਬਰਾਂ)

07/30/2019 1:08:09 AM

ਜਲੰਧਰ (ਵੈੱਬ ਡੈਸਕ)—  ਲੋਕਸਭਾ ਤੋਂ ਪਾਸ ਹੋਣ ਤੋਂ ਬਾਅਦ ਤਲਾਕ ਬਿੱਲ ਅੱਜ ਰਾਜਸਭਾ 'ਚ ਪੇਸ਼ ਹੋਵੇਗਾ। ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ) ਨੇ ਇਸ ਨੂੰ ਲੈ ਕੇ ਆਪਣੇ ਸੰਸਦਾਂ ਨੂੰ ਵਹਿਪ ਜਾਰੀ ਕੀਤਾ ਹੈ। ਰਾਜਸਭਾ 'ਚ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਲਈ ਮੋਦੀ ਸਰਕਾਰ ਗੈਰ ਐੱਨ.ਡੀ.ਏ. ਗੈਰ-ਯੂ.ਪੀ.ਏ. ਪਾਰਟੀਆਂ 'ਤੇ ਨਿਰਭਰ ਰਹੇਗੀ।
ਸਰਕਾਰ ਆਨਰ ਕਿਲਿੰਗ ਖਿਲਾਫ ਬਣਾਏਗੀ ਕਾਨੂੰਨ, ਅੱਜ ਵਿਧਾਨਸਭਾ 'ਚ ਪੇਸ਼ ਹੋਵੇਗਾ ਬਿੱਲ
ਰਾਜਸਥਾਨ ਸਰਕਾਰ ਆਨਰ ਕਿਲਿੰਗ ਖਿਲਾਫ ਅਲੱਗ ਤੋਂ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ। ਰਾਜਸਥਾਨ ਸਰਕਾਰ ਕੈਬਨਿਟ ਨੇ ਅੱਜ (29 ਜੁਲਾਈ) ਆਨਰ ਕਿਲਿੰਗ ਨਿਵਾਰਣ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ। ਅੱਜ ਵਿਧਾਨਸਭਾ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਕੈਬਨਿਟ ਦੀ ਬੈਠਕ ਜੁਲਾਈ ਅਤੇ ਉਸ 'ਚ ਆਨਰ ਕਿਲਿੰਗ ਨੂੰ ਰੋਕਣ ਲਈ ਬਣਾਏ ਗਏ ਬਿੱਲ ਨੂੰ ਕੈਬਨਿਟ ਤੋਂ ਪਾਸ ਕਰਵਾਇਆ।
ਅੱਜ ਇਸ ਬਿੱਲ ਨੂੰ ਰਾਜਸਥਾਨ ਵਿਧਾਨ ਸਭਾ 'ਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਹੀ ਵਿਧਾਨ ਸਭਾ 'ਚ ਮਾਬ ਲਿੰਚਿੰਗ ਖਿਲਾਫ ਵੀ ਬਿੱਲ ਪੇਸ਼ ਕੀਤਾ ਜਾਵੇਗਾ।
PunjabKesari
ਅਕਾਲੀ ਦਲ ਇਜਲਾਸ ਵਧਾਉਣ ਲਈ ਅੱਜ ਸਪੀਕਰ ਨੂੰ ਸੌਂਪੇਗਾ ਮੰਗ ਪੱਤਰ 
ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਭਲਾਈ ਨਾਲ ਜੁੜੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਵਿਧਾਨ ਸਭਾ ਦੇ ਇਜਲਾਸ ਵਿਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਸਬੰਧ 'ਚ ਵਿਧਾਨ ਸਭਾ ਦੇ ਸਪੀਕਰ ਨੂੰ ਕੱਲ ਇਕ ਮੰਗ ਪੱਤਰ ਸੌਂਪੇਗਾ। ਇਸ ਸਬੰਧ 'ਚ ਫੈਸਲਾ ਪਾਰਟੀ ਵਿਧਾਇਕਾਂ ਵੱਲੋਂ ਇਕ ਮੀਟਿੰਗ ਦੌਰਾਨ ਲਿਆ ਗਿਆ।
PunjabKesari

ਚੀਨ ਵਿਚਕਾਰ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਵਪਾਰ ਵਾਰਤਾ
ਵਪਾਰ ਨੂੰ ਲੈ ਕੇ ਵਿਵਾਦਤ ਮੁੱਦੇ ਖਤਮ ਕਰਨ ਲਈ ਚੀਨ ਤੇ ਅਮਰੀਕਾ ਵਿਚਕਾਰ ਦੁਬਾਰਾ ਗੱਲਬਾਤ ਮੰਗਲਵਾਰ ਤੋਂ ਫਿਰ ਸ਼ੁਰੂ ਹੋਣ ਜਾ ਰਹੀ ਹੈ। ਤਕਰੀਬਨ ਦੋ ਮਹੀਨਾ ਪਹਿਲਾਂ ਦੋਹਾਂ 'ਚ ਗੱਲਾਬਤ ਪੂਰੀ ਨਹੀਂ ਹੋ ਸਕੀ ਸੀ। ਮਈ 'ਚ ਦੋਹਾਂ ਵਿਚਕਾਰ ਚੱਲੀ ਗੱਲਬਾਤ ਫੇਲ੍ਹ ਰਹੀ ਸੀ।

PunjabKesari
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਰੇਸਿੰਗ : ਐੱਫ. ਆਈ. ਏ. 1 ਵਿਸ਼ਵ ਚੈਂਪੀਅਨਸ਼ਿਪ-2019
ਕਬੱਡੀ : ਕੇ.ਬੀ.ਡੀ. ਜੂਨੀਅਰਸ ਕੁਆਲੀਫਾਇਰ-2019
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019

PunjabKesari


satpal klair

Content Editor

Related News