ਹੈਰੋਇਨ ਸਮੇਤ ਤਿੰਨ ਗ੍ਰਿਫਤਾਰ

Monday, Mar 26, 2018 - 01:42 AM (IST)

ਹੈਰੋਇਨ ਸਮੇਤ ਤਿੰਨ ਗ੍ਰਿਫਤਾਰ

ਬਟਾਲਾ,   (ਬੇਰੀ, ਸੈਂਡੀ)-  ਥਾਣਾ ਰੰਗੜ ਨੰਗਲ ਦੀ ਪੁਲਸ ਨੇ ਹੈਰੋਇਨ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੁਖਵਿੰਦਰ ਕੌਰ ਪਤਨੀ ਟਿੰਕੂ ਵਾਸੀਆਨ ਪੀਰੋਵਾਲ ਨੂੰ 1 ਗ੍ਰਾਮ ਹੈਰੋਇਨ ਸਮੇਤ ਅਤੇ ਸ਼ਾਮ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਾਊਂਸਪੁਰਾ ਬਟਾਲਾ, ਰਾਜੂ ਪੁੱਤਰ ਗੁਲਜ਼ਾਰ ਵਾਸੀ ਕ੍ਰਿਸ਼ਚੀਅਨ ਕਾਲੋਨੀ ਬਟਾਲਾ ਨੂੰ ਹੈਰੋਇਨ ਪੀਂਦੇ ਹੋਏ ਗ੍ਰਿਫਤਾਰ ਕੀਤਾ ਹੈ। 
ਏ. ਐੱਸ. ਆਈ. ਮੇਜਰ ਸਿੰਘ ਨੇ ਅੱਗੇ ਦੱਸਿਆ ਕਿ ਸੁਖਵਿੰਦਰ ਕੌਰ ਦਾ ਪਤੀ ਟਿੰਕੂ ਪੁੱਤਰ ਇੰਦਰਜੀਤ ਮਸੀਹ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਉਥੋਂ ਇਕ ਗ੍ਰਾਮ ਹੈਰੋਇਨ, ਸਿਲਵਰ ਪੇਪਰ ਪੰਨੀਆਂ ਅਤੇ ਇਕ ਲਾਈਟਰ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਵਿਰੁੱਧ ਥਾਣਾ ਰੰਗੜ ਨੰਗਲ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। 


Related News