ਸੁਧੀਰ ਸੂਰੀ ਤੋਂ ਬਾਅਦ ਇਸ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ, ਪਾਕਿਸਤਾਨ ਦੇ ਨੰਬਰਾਂ ਤੋਂ ਆਏ ਫੋਨ ਕਾਲ
Friday, Dec 02, 2022 - 05:04 AM (IST)
ਜਲੰਧਰ (ਪੁਨੀਤ) : ਹਿੰਦੂ ਸੰਗਠਨਾਂ ਨਾਲ ਜੁੜੇ ਨੇਤਾਵਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਾਕਿਸਤਾਨ ਦੇ ਨੰਬਰਾਂ ਤੋਂ ਆਏ ਫੋਨ ਕਾਲ ਅਤੇ ਮੈਸੇਜ ਵਿਚ ਸ਼ਿਵ ਸੈਨਾ (ਹਿੰਦ) ਦੇ ਪੰਜਾਬ ਪ੍ਰਧਾਨ ਇਸ਼ਾਂਤ ਸ਼ਰਮਾ ਨੂੰ ਨਿਸ਼ਾਨਾ ਬਣਾਉਣ ਅਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਵ੍ਹਟਸਐਪ ਰਾਹੀਂ ਜੋ ਫੋਟੋ ਮੈਸੇਜ ਭੇਜਿਆ ਗਿਆ ਹੈ, ਉਸ ਵਿਚ ਅੰਮ੍ਰਿਤਸਰ ਕਾਂਡ ਦਾ ਸ਼ਿਕਾਰ ਹੋਏ ਸਵ. ਨੇਤਾ ਸੁਧੀਰ ਸੂਰੀ ਦੀ ਫੋਟੋ ਦੇ ਨਾਲ ਇਸ਼ਾਂਤ ਸ਼ਰਮਾ ਦੀ ਫੋਟੋ ਲਗਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਕੈਬਨਿਟ ਮੰਤਰੀ ਮੀਤ ਹੇਅਰ ਦੇ ਦੌਰੇ ਤੋਂ ਬਾਅਦ ਆਪਸ 'ਚ ਹੱਥੋਪਾਈ ਹੋਏ 'ਆਪ' ਵਰਕਰ
ਇਸ ਮੈਸੇਜ ਵਿਚ ਇਸ਼ਾਂਤ ਸ਼ਰਮਾ ਨੂੰ ਮਾਰਨ ਲਈ ਤਿਆਰ ਰਹਿਣ ਬਾਰੇ ਲਿਖਿਆ ਗਿਆ ਹੈ। ਸਵ. ਸੁਧੀਰ ਸੂਰੀ ਦੀ ਫੋਟੋ ’ਤੇ ਕਰਾਸ ਦਾ ਨਿਸ਼ਾਨ ਬਣਿਆ ਹੋਇਆ ਹੈ। ਉਥੇ ਹੀ ਇਸ ਵਿਚ ਸ਼ਿਵ ਸੈਨਾ ਰਾਸ਼ਟਰਹਿੱਤ ਦੇ ਸੰਚਾਲਕ ਸੁਭਾਸ਼ ਗੋਰੀਆ ਦੀ ਫੋਟੋ ਵੀ ਲਗਾਈ ਗਈ ਹੈ। ਪਿਛਲੇ ਦਿਨੀਂ ਸੀਨੀਅਰ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਸੁਭਾਸ਼ ਗੋਰੀਆ ਨੂੰ ਫੋਨ ਰਾਹੀਂ ਧਮਕੀ ਮਿਲ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ISI ਦੇ ਖ਼ਤਰਨਾਕ ਮਨਸੂਬੇ, ਭਾਰਤ 'ਚ ਘੁਸਪੈਠ ਲਈ ਬਣਾਉਣ ਲੱਗੀ ‘ਮੇਡ ਇਨ ਪਾਕਿਸਤਾਨ’ ਡਰੋਨ
ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਗੋਲੀਕਾਂਡ ਦੇ ਬਾਅਦ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ। ਇਸ ਤੋਂ ਪਹਿਲਾਂ ਸਵ. ਨੇਤਾ ਸੁਧੀਰ ਸੂਰੀ ਦੀ ਪਾਰਟੀ ਦੇ ਪੰਜਾਬ ਚੇਅਰਮੈਨ ਸੁਨੀਲ ਕੁਮਾਰ ਬੰਟੀ ਨੂੰ ਵੀ ਫੋਨ ਰਾਹੀਂ ਧਮਕੀਆਂ ਮਿਲ ਚੁੱਕੀਆਂ ਹਨ। ਥਾਣਾ ਨੰਬਰ 6 ਦੀ ਪੁਲਸ ਦੇ ਸਾਹਮਣੇ ਬੰਟੀ ਨੂੰ ਫੋਨ ਆ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਅਧਿਆਪਕਾਂ ਦੀ ਘਾਟ ਨੂੰ ਲੈ ਕੇ ਭੜਕੇ ਮਾਪੇ, ਸਕੂਲ ਨੂੰ ਜਿੰਦਾ ਲਾਉਣ ਦੀ ਦਿੱਤੀ ਚਿਤਾਵਨੀ
ਇਸ ਵਿਚ ਅਹਿਮ ਗੱਲ ਇਹ ਹੈ ਕਿ ਹਿੰਦੂ ਨੇਤਾਵਾਂ ਨੂੰ ਪਾਕਿਸਤਾਨ ਦੇ ਨੰਬਰਾਂ ਤੋਂ ਫੋਨ ਆ ਰਹੇ ਹਨ। ਇਸ ਵਿਚ ਫੋਨ ਕਰਨ ਵਾਲੇ ਵਿਅਕਤੀ ਬੇਧੜਕ ਧਮਕਾਉਂਦੇ ਹੋਏ ਬਿਨਾਂ ਡਰੇ ਧਮਕੀਆਂ ਦੇ ਰਹੇ ਹਨ। ਇਸ਼ਾਂਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਥਾਣਾ ਨੰਬਰ 5 ਵਿਚ ਇਸ ਬਾਰੇ ਸ਼ਿਕਾਇਤ ਕੀਤੀ ਜਾ ਚੁੱਕੀ ਹੈ।