ਪੰਜਾਬ 'ਚ ਕੋਰੋਨਾਵਾਇਰਸ ਕਾਰਣ ਹੋਈ ਤੀਜੀ ਮੌਤ

03/30/2020 7:30:05 PM

ਲੁਧਿਆਣਾ -ਕੋਰੋਨਾਵਾਇਰਸ ਦਾ ਕਹਿਰ ਲਾਗਤਾਰ ਵਧਦਾ ਜਾ ਰਿਹਾ ਹੈ। ਪੰਜਾਬ 'ਚ ਵੀ ਕੋਰੋਨਾਵਾਇਰਸ ਦੇ ਲਗਾਤਾਰ ਮਾਮਲੇ ਸਾਹਣੇ ਆ ਰਹੇ ਹਨ। ਲੁਧਿਆਣਾ ਦੀ ਰਹਿਣ ਵਾਲੀ 42 ਸਾਲਾ ਔਰਤ ਜਿਸ ਨੂੰ ਲੰਘੀ ਦੇਰ ਰਾਤ ਲੁਧਿਆਣਾ ਤੋ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਸੀ ਦੀ ਅੱਜ ਮੌਤ ਹੋ ਗਈ ਹੈ। ਵੈਂਟੀਲੇਟਰ ਨਾ ਹੋਣ ਕਾਰਨ ਪਟਿਆਲਾ ਦੇ ਰਜਿਦੰਰ ਹਸਪਤਾਲ ਵਿੱਚ ਰੈਫਰ ਕਰ ਕੀਤਾ ਗਿਆ ਸੀ। ਜਦੋਂ ਇਹ ਹਸਪਤਾਲ ਪਹੁੰਚੀ ਤਾਂ ਇਸ ਦਾ ਨਾਰਮਲ ਮਰੀਜ ਵਾਂਗ ਹੀ ਟਰੀਟ ਕਰਨਾ ਸ਼ੁਰੂ ਕੀਤਾ ਗਿਆ। ਬਾਅਦ 'ਚ ਜਦੋਂ ਠੀਕ ਨਾ ਹੋਈ ਤਾਂ ਲੱਛਣ ਹੋਣ ਤੇ ਕੋਰੋਨਾ ਦਾ ਟੈਸਟ ਲਿਆ ਜਿਹੜਾ ਕਿ ਬਾਅਦ ਪਾਜ਼ੀਟਿਵ ਆਇਆ। ਇਸ ਤੋਂ ਚੰਦ ਘੰਟਿਆਂ ਬਾਅਦ ਹੀ ਪੀੜਤ ਮਹਿਲਾ ਦੀ ਮੌਤ ਹੋ ਗਈ। ਸਿਵਲ ਸਰਜਨ ਡਾਕਟਰ ਹਰੀਸ ਮਲੋਹਤਰਾ ਨੇ ਦੱਸਿਆ ਕਿ ਇਹ ਪੂਜਾ ਨਾਮ ਦੀ ਇਹ ਔਰਤ ਦੁਬਈ ਤੋ ਲੁਧਿਆਣਾ ਆਈ ਸੀ ਤੇ ਇਸ ਦੀ ਬਾਡੀ ਪੂਰੀ ਤਰਾਂ ਪੈਕ ਕਰਵਾ ਕੇ ਲੁਧਿਆਣਾ ਭੇਜ ਦਿੱਤੀ ਹੈ। 

ਕੋਰੋਨਾ ਕਾਰਣ ਪੰਜਾਬ 'ਚ ਹੁਣ ਤਕ ਕੁੱਲ 3 ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਪਹਿਲੀ ਮੌਤ ਬਲਦੇਵ ਸਿੰਘ ਅਤੇ ਦੂਜੀ ਮੌਤ ਹਰਭਜਨ ਸਿੰਘ ਦੀ ਹੋਈ। ਹਰਭਜਨ ਸਿੰਘ ਬਲਦੇਵ ਸਿੰਘ ਦੇ ਸੰਪਰਕ 'ਚ ਆਇਆ ਸੀ। ਹਰਭਜਨ ਸਿੰਘ ਦੀ ਮੌਤ ਅੰਮ੍ਰਿਤਸਰ ਵਿਖੇ ਐਤਵਾਰ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਹੋਈ। ਜਾਣਕਾਰੀ ਮੁਤਾਬਕ ਹਰਭਜਨ ਸਿੰਘ ਨੂੰ ਸ਼ੂਗਰ ਵੀ ਸੀ।


Karan Kumar

Content Editor

Related News