ਕੀਰਤਪੁਰ ਸਾਹਿਬ ਫੁੱਲ ਤਾਰਨ ਗਿਆ ਸੀ ਪਰਿਵਾਰ, ਜਦ ਘਰ ਆ ਕੇ ਵੇਖਿਆ ਤਾਂ ਉੱਡ ਗਏ ਹੋਸ਼

Wednesday, Oct 09, 2024 - 06:14 PM (IST)

ਗੜ੍ਹਦੀਵਾਲਾ (ਭੱਟੀ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਮਿਰਜਾਪੁਰ ਵਿਖੇ ਅਣਪਛਾਤੇ ਚੋਰਾਂ ਵਲੋਂ ਇੱਕ ਘਰ ਦੇ ਜਿੰਦਰੇ ਤੋੜ ਕੇ ਅੰਦਰ 10 ਤੋਲੇ ਸੋਨਾ ਅਤੇ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਬਲਵੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਿਰਜਾਪੁਰ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਜਿਸ ਸਬੰਧੀ ਉਹ ਕੱਲ੍ਹ ਆਪਣੇ ਪਰਿਵਾਰ ਨਾਲ ਆਪਣੇ ਪਿਤਾ ਹਰਭਜਨ ਸਿੰਘ ਦੇ ਫੁੱਲ ਤਾਰਨ ਲਈ ਕੀਰਤਪੁਰ ਸਾਹਿਬ ਨੂੰ ਸਵੇਰੇ 8 ਵਜੇ ਦੇ ਕਰੀਬ ਚਲੇ ਗਏ ਸੀ।

ਇਹ ਵੀ ਪੜ੍ਹੋ-  ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਜਦੋਂ ਉਹ ਸ਼ਾਮ ਨੂੰ ਵਾਪਸ ਆਏ ਤਾਂ ਵੇਖਿਆ ਕਿ ਲੋਬੀ ਦਾ ਦਰਵਾਜ਼ਾ ਖੋਲ੍ਹਿਆ ਹੋਇਆ ਸੀ। ਸਟੋਰ ਵਿਚੋਂ ਸਾਮਾਨ ਖਿਲਰਿਆ ਪਿਆ ਸੀ ਅਤੇ ਅਣਪਛਾਤੇ ਚੋਰ ਕਮਰੇ ਦੀ ਫੋਲਾ-ਫਰਾਲੀ ਕਰਕੇ ਲੋਕਰ ਵਿੱਚੋਂ 2 ਸੈਂਟ ਸੋਨੇ ਦੇ, ਚਾਂਦੀ ਦੀ ਝਾਜਰਾਂ, 4 ਮੂੰਦੀਆਂ ਸੋਨੇ ਦੀ ਜੈਂਟਸ, 2 ਮੂੰਦੀਆਂ ਸੋਨੇ ਦੀਆਂ ਲੇਡੀਜ਼, ਇਕ ਕੜ੍ਹਾ ਸੋਨੇ ਦਾ, ਵਾਲੀਆਂ ਅਤੇ ਚੈਨ ਅਤੇ ਇਕ ਲੱਖ ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਗੜ੍ਹਦੀਵਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਸ ਵੱਲੋਂ ਮੌਕੇ ਉਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਦੇ 2 ਜਵਾਨਾਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News