ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ’ਚ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ

Wednesday, Mar 24, 2021 - 01:37 AM (IST)

ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ’ਚ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ

ਅੱਪਰਾ, (ਦੀਪਾ)- ਸਥਾਨਕ ਮੰਡੀ ਰੋਡ ਦੇ ਮੁਹੱਲਾ ਟਿੱਬੇ ਵਾਲਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸਵੇਰੇ ਲਗਭਗ 6 ਵਜੇ ਕੁਝ ਅਣਪਛਾਤੇ ਚੋਰ ਗੁਰਦੁਆਰਾ ਸਹਿਬ ਦੇ ਪਿੱਤਲ ਦਾ ਘੜਿਆਲ (ਟੱਲ) ਤੇ ਡੀ. ਵੀ. ਆਰ. ਚੋਰੀ ਕਰ ਕੇ ਫ਼ਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਕਮੇਟੀ ਮੈਂਬਰ ਤੇ ਏ. ਐੱਸ. ਆਈ. ਰਵਿੰਦਰ ਸਿੰਘ ਚੌਕੀ ਇੰਚਾਰਜ ਅੱਪਰਾ, ਸੰਜੀਵ ਕਪੂਰ ਐਸ. ਐੱਚ. ਓ. ਫਿਲੌਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਗੋਲਕ ਨੂੰ ਵੀ ਵਾਚਿਆ ਗਿਆ, ਜੋ ਕਿ ਦਰੁਸਤ ਪਾਏ ਗਏ। ਘਟਨਾ ਦੌਰਾਨ ਫਿੰਗਰ ਪ੍ਰਿੰਟ ਟੀਮ ਵੀ ਮੌਕੇ ’ਤੇ ਪਹੁੰਚ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਤੇ ਬਾਹਰ ਹੋਰ ਕੈਮਰੇ ਸਮੇਤ ਡੀ. ਵੀ. ਆਰ. ਤੇ ਐੱਲ.ਸੀ.ਡੀ.ਵੀ. ਲਗਵਾਈ ਗਈ ਤਾਂ ਕਿ ਭਵਿੱਖ ’ਚ ਅਜਿਹੀ ਕੋਈ ਘਟਨਾ ਤੋਂ ਬਚਾਅ ਹੋ ਸਕੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰਵਿੰਦਰ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ਼ ਥਾਣਾ ਫਿਲੌਰ ਵਿਖੇ ਆਈ.ਪੀ.ਸੀ. ਦੀ ਧਾਰਾ 380, 457 ਤਹਿਤ ਮੁਕੱਦਮਾ ਨੰ. 72 ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News