ਅੱਜ ਤੋਂ 6 ਸਤੰਬਰ ਤੱਕ ਰੱਦ ਰਹਿਣਗੀਆਂ ਇਹ ਰੇਲ ਗੱਡੀਆਂ, ਕਈਆਂ ਦੇ ਬਦਲਣਗੇ ਰੂਟ
Thursday, Aug 31, 2023 - 12:20 PM (IST)

ਫਿਰੋਜ਼ਪੁਰ (ਮਲਹੋਤਰਾ)- ਰੇਲ ਵਿਭਾਗ ਵੱਲੋਂ ਗੌਰਖਪੁਰ ਰੇਲਵੇ ਸਟੇਸ਼ਨ ’ਤੇ ਕੀਤੇ ਜਾ ਰਹੇ ਨਾਨ ਇੰਟਰਲਾਕਿੰਗ ਕੰਮ ਕਾਰਨ 31 ਅਗਸਤ ਤੋਂ 6 ਸਤੰਬਰ ਤੱਕ ਦਰਜਨਾਂ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਰੇਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਸ ਬਲਾਕ ਕਾਰਨ ਦੇਸ਼ ਦੀਆਂ ਵੱਖ-ਵੱਖ ਡਵੀਜ਼ਨਾਂ ਤੋਂ ਚੱਲਣ ਵਾਲੀਆਂ ਕੁੱਲ 42 ਰੇਲਗੱਡੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੌਰਾਨ 9 ਰੇਲਗੱਡੀਆਂ ਨੂੰ ਰੂਟ ਬਦਲ ਕੇ ਚਲਾਇਆ ਜਾਵੇਗਾ, ਜਦਕਿ 10 ਰੇਲਗੱਡੀਆਂ ਨੂੰ ਸ਼ਾਰਟ ਟਰਮੀਨੇਟ ਕਰਕੇ ਚਲਾਇਆ ਜਾਵੇਗਾ। ਇਨ੍ਹਾਂ ਵਿੱਚ ਫਿਰੋਜ਼ਪੁਰ ਰੇਲ ਮੰਡਲ ਨਾਲ ਸਬੰਧਿਤ 16 ਗੱਡੀਆਂ ਨੂੰ ਰੱਦ ਕੀਤਾ ਜਾਵੇਗਾ, ਜਦਕਿ 3 ਦੇ ਰੂਟ ਬਦਲੇ ਜਾਣਗੇ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਰੇਲਵੇ ਵਿਭਾਗ ਨੇ ਲੰਬੀ ਦੂਰੀ ਦੀਆਂ 8 ਰੇਲ ਗੱਡੀਆਂ ਨੂੰ ਮੱਧ ਪ੍ਰਦੇਸ਼ ਦੇ ਬਾਮਨੀਆ ਰੇਲਵੇ ਸਟੇਸ਼ਨ 'ਤੇ ਰੋਕਣ ਦਾ ਫ਼ੈਸਲਾ ਕੀਤਾ ਹੈ। ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਇਸ ਬਲਾਕ ਕਾਰਨ ਮੰਡਲ ਦੀ ਜੰਮੂਤਵੀ-ਬਰੌਨੀ-ਜੰਮੂਤਵੀ ਐਕਸਪ੍ਰੈੱਸ, ਗੁਹਾਟੀ-ਜੰਮੂਤਵੀ-ਗੁਹਾਟੀ ਐਕਸਪ੍ਰੈੱਸ, ਦਰਭੰਗਾ-ਅੰਮ੍ਰਿਤਸਰ-ਦਰਭੰਗਾ ਐਕਸਪ੍ਰੈੱਸ, ਅੰਮ੍ਰਿਤਸਰ-ਜੈਨਗਰ-ਅੰਮ੍ਰਿਤਸਰ ਐਕਸਪ੍ਰੈੱਸ, ਅੰਮ੍ਰਿਤਸਰ-ਨਿਊਜਲਪਾਈਗੁੜੀ-ਅੰਮ੍ਰਿਤਸਰ ਐਕਸਪ੍ਰੈੱਸ, ਅੰਮ੍ਰਿਤਸਰ-ਕਟਿਆਰ-ਅੰਮ੍ਰਿਤਸਰ ਐਕਸਪ੍ਰੈੱਸ ਸਮੇਤ ਕੁੱਲ 16 ਰੇਲਗੱਡੀਆਂ ਨੂੰ ਵੱਖ-ਵੱਖ ਦਿਨਾਂ ਦੌਰਾਨ ਰੱਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਇਸ ਦੇ ਨਾਲ ਹੀ ਕਟਿਆਰ-ਅੰਮ੍ਰਿਤਸਰ ਐਕਸਪ੍ਰੈੱਸ ਗੱਡੀ ਨੰਬਰ 15707 ਨੂੰ 30 ਅਗਸਤ ਤੋਂ 5 ਸਤੰਬਰ ਤੱਕ ਛਪਰਾ ਜੰਕਸ਼ਨ ਤੋਂ ਵਾਇਆ ਬਨਾਰਸ-ਪ੍ਰਯਾਗਰਾਜ-ਕਾਨਪੁਰ ਸੈਂਟਰਲ ਦੇ ਰਸਤੇ ਕੱਢਿਆ ਜਾਵੇਗਾ। ਅੰਮ੍ਰਿਤਸਰ-ਕਟਿਆਰ ਐਕਸਪ੍ਰੈੱਸ ਗੱਡੀ ਨੰਬਰ 15708 ਨੂੰ 30 ਅਗਸਤ ਤੋਂ 5 ਸਤੰਬਰ ਤੱਕ ਕਾਨਪੁਰ ਸੈਂਟਰਲ ਸਟੇਸ਼ਨ ਤੋਂ ਵਾਇਆ ਵਾਰਾਣਸੀ-ਗਾਜ਼ੀਪੁਰ ਸਿਟੀ-ਛਪਰਾ ਕੱਢਿਆ ਜਾਵੇਗਾ। ਭਾਗਲਪੁਰ-ਜੰਮੂਤਵੀ ਐਕਸਪ੍ਰੈੱਸ ਗੱਡੀ ਨੰਬਰ 15097 ਨੂੰ 31 ਅਗਸਤ ਨੂੰ ਛਪਰਾ ਤੋਂ ਵਾਇਆ ਗਾਜ਼ੀਪੁਰ ਸਿਟੀ-ਆਨਰਿਹਾਰ-ਵਾਰਾਣਸੀ-ਸੁਲਤਾਨਪੁਰ-ਲਖਨਊ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8